ਮੁਰਝਾਏ ਪਲ

5/5 - (1 vote)

ਜਿੰਦਗੀ ਵਿੱਚ ਕੁੱਝ ਆਏ ਸੀ ਪਲ
ਜ਼ੋ ਤੇਰੇ ਨਾਲ ਬਿਤਾਏ ਸੀ ਪਲ

ਬਾਕਮਾਲ ਮੁਹੱਬਤਾਂ ਦੇ ਅਫਸਾਨੇ
ਜ਼ੋ ਖੁਸ਼ੀ ਚ ਮਿਲ ਕੇ ਸੁਣਾਏ ਪਲ

ਨਾ ਕੋਈ ਝਗੜਾ ਤੇ ਨਾ ਕੋਈ ਝੇੜਾ
ਜ਼ੋ ਹੱਸ ਹੱਸ ਕੇ ਸੀ ਆਏ ਪਲ

ਤੇਰਿਆਂ ਸਫ਼ਰਾਂ ਦਾ ਪੈਂਡਾ ਮੁੱਕਿਆ
ਮੁੜਕੇ ਜ਼ੋ ਨਾ ਥਿਆਏ ਪਲ

ਗਿਲਾ ਮੈਨੂੰ ਉਸ ਦਾਤੇ ਦੇ ਉੱਤੇ
ਜਿਸਨੇ ਵਿੱਚ ਕੰਜੂਸੀ ਲਿਖਾਏ ਪਲ

ਅੱਜ ਕੱਲਾ ਬੈਠਾ ਬੀਤੇ ਪਲ ਫਰੋਲਾਂ
ਪਤਾ ਨਹੀਂ ਕਿੱਥੇ ਉਸ ਲੁਕਾਏ ਪਲ

ਸਮੇਂ ਦਾ ਪਹੀਆ ਤੁਰਦਾ ਰਹਿੰਦਾ
ਮੁੜ ਤੁਰਨ ਨਾ ਜ਼ੋ ਖੜ ਜਾਏ ਪਲ

ਤਪੀਏ ਦੀ ਹੋਈ ਹੁਣ ਵਾਟ ਲਮੇਰੀ
ਕਦ ਮੁੱਕਣੇ ਮੁਰਝਾਏ ਪਲ….
****************

Merejazbaat.in
ਕੀਰਤ ਸਿੰਘ ਤਪੀਆ

Merejazbaat.in ਇਕ ਐਸੀ ਵੈੱਬਸਾਈਟ ਹੈ ਜਿਸ ਰਾਹੀਂ ਅਸੀ ਉਨ੍ਹਾਂ ਵੀਰਾ ਤੇ ਭੈਣਾਂ ਨੂੰ ਤੁਹਾਡੇ ਸਾਹਮਣੇ ਆਪਣੀਆ ਰਚਨਾਵਾਂ ਪੇਸ਼ ਕਰਨ ਦਾ ਮੌਕਾ ਦਿੰਦੇ ਹੈ ਜੋਂ ਲਿਖਣ ਦਾ ਸ਼ੌਕ ਰੱਖਦੇ ਹਾਂ। ਅਗਰ ਤੁਸੀ ਵੀ ਆਪਣੀ ਰਚਨਾ ਇਸ ਵੈੱਬਸਾਈਟ ਤੇ ਪ੍ਰਕਾਸ਼ਿਤ ਕਰਕੇ ਇਸ ਵੈੱਬਸਾਈਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਮੋਬਾਈਲ ਨੰਬਰ ਤੇ ਸਾਡੇ ਨਾਲ ਜਰੂਰ ਸੰਪਰਕ ਕਰੋ।

Sharing With Friends:

Leave a Comment