ਮਾਏਂ ਨੀ ਮੇਰੀਏ ਮਾਏਂ

5/5 - (1 vote)

ਮਾਏਂ ਨੀ ਅਸੀਂ ਤੇਰੇ ਬਾਝੋਂ 

ਜਿਉਂਦਿਆਂ ਹੋਕੇ ਮੋਏ

ਸੱਧਰਾਂ ਵਾਲੀ ਹੋਈ ਝੋਲੀ ਖਾਲੀ

ਅਸੀਂ ਰੋ ਰੋ ਅਥਰੂ ਚੋਏ

 

ਤੇਰੇ ਬਿਨਾ ਨਾ ਕੋਈ ਲਾਡ ਲਡਾਏ

ਸਭ ਆਪਣੇ ਹੋਏ ਪਰਾਏ

ਬਾਪੂ ਵੀ ਛੱਡ ਗਿਆ ਉਂਗਲੀ ਫੜਨੀ

ਨਾ ਕੋਈ ਹੋਰ ਸਹਾਰਾ ਕੋਇ

 

ਭੈਣਾਂ ਵੀ ਤੁਰੀਆਂ ਵਿੱਚ ਦੇਸ਼ ਪਰਾਏ

ਅਤੇ ਵੀਰਾਂ ਵੀ ਮੁੱਖ ਮੋੜੇ

ਸਾਕ ਸਬੰਧੀਆਂ ਮਤਲਵ ਕੱਢ ਕੇ

ਆਪਣੇ ਬੂਹੇ ਢੋਏ

 

ਪੱਤਨੀ ਨਾਲ ਕਰ ਕੇ ਦੁੱਖ ਸੁੱਖ ਸਾਂਝਾ

ਕੁਝ ਕੁ ਸਫ਼ਰ ਮੁਕਾਇਆ

ਉਹਵੀ ਤੁਰ ਗਈ ਰੱਬ ਦੇ ਘਰਾਂ ਨੂੰ

ਮੂੰਹ ਚਿੱਟੀ ਚਾਦਰ ਵਿੱਚ ਲਕੋਇ

 

ਬਾਲ ਨਿਆਣਿਆਂ ਦੀ ਸੋਚ ਉਡਾਰੂ

ਕੋਇ ਨਾ ਦਰਦ ਵੰਡਾਏ

ਕੀਕਣ ਮਾਲੀ ਬਿਨ ਫੁਲਵਾੜੀ

ਭਾਲੇ ਫੁੱਲਾਂ ਦੀ ਖੁਸ਼ਬੋਈ

 

ਜਗ ਰਚਨਾ ਸਭ ਝੂਠ ਹੈ ਮਾਏਂ .

ਤੁਸਾਂ ਸੀ ਸੱਚ ਸੁਣਾਇਆ

ਅਸਾਂ ਨੇ ਤੇਰੀ ਇੱਕ ਨਾ ਮਾਣੀ

ਅੱਗੇ ਰੱਬ ਜਾਣੇ ਕੀ ਹੋਇ

 

ਇਨਸਾਨੀ ਜਾਮਾ ਤੰਨ ਹੰਢਾਇਆ

ਜੋ ਤਿੜਕਿਆ ਵਿੱਚ ਬੁਢਾਪੇ

ਤਪੀਆ ਔਗੁਣ ਭਰੇ ਸਰੀਰ ਨੂੰ ਬੰਦਾ

ਅੰਤ ਹੰਝੂਆਂ ਦੇ ਵਿੱਚ ਧੋਇ………

Merejazbaat.in

ਕੀਰਤ ਸਿੰਘ ਤਪੀਆ

ਅੰਮ੍ਰਿਤਸਰ

Merejazbaat.in ਇਕ ਐਸੀ ਵੈੱਬਸਾਈਟ ਹੈ ਜਿਸ ਰਾਹੀਂ ਅਸੀ ਉਨ੍ਹਾਂ ਵੀਰਾ ਤੇ ਭੈਣਾਂ ਨੂੰ ਤੁਹਾਡੇ ਸਾਹਮਣੇ ਆਪਣੀਆ ਰਚਨਾਵਾਂ ਪੇਸ਼ ਕਰਨ ਦਾ ਮੌਕਾ ਦਿੰਦੇ ਹੈ ਜੋਂ ਲਿਖਣ ਦਾ ਸ਼ੌਕ ਰੱਖਦੇ ਹਾਂ। ਅਗਰ ਤੁਸੀ ਵੀ ਆਪਣੀ ਰਚਨਾ ਇਸ ਵੈੱਬਸਾਈਟ ਤੇ ਪ੍ਰਕਾਸ਼ਿਤ ਕਰਕੇ ਇਸ ਵੈੱਬਸਾਈਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਮੋਬਾਈਲ ਨੰਬਰ ਤੇ ਸਾਡੇ ਨਾਲ ਜਰੂਰ ਸੰਪਰਕ ਕਰੋ।

Sharing With Friends:

Leave a Comment