ਇਬਾਦਤਾਂ ਦਾ ਕੋਈ ਮੁੱਲ ਹੈ ਜੀ ਦੱਸਿਓ
ਮੁਹੱਬਤਾਂ ਦੇ ਕੁਝ ਤੁੱਲ ਹੈ ਜੀ ਦੱਸਿਓ
ਮੈਂ ਉੱਕਰੇ ਨੇ, ਦਿਲ ਦੇ ਲਫ਼ਜ਼, ਕਾਗਜ਼ਾਂ ਤੇ
ਤੁਹਾਡੇ ਅੰਦਰ ਵੀ ਹੋਈ ਹਿਲਜੁਲ ਹੈ ਜੀ ਦੱਸਿਓ
ਮੈਂ ਖ਼ਿਆਲਾਂ ਚ ਤੈਨੂੰ ਕਹਿ ਸਕਦੀ ਹਾਂ ਆਪਣਾ
ਮਿਲ ਸਕਦੀ ਹੈ ਐਨੀ ਕੁ ਖੁੱਲ੍ਹ ਹੈ ਜੀ ਦੱਸਿਓ
ਸੱਭੇ ਰੰਗ ਕਾਇਨਾਤ ਡੋਲੇ, ਤੇਰੇ ਹੁਸਨ ਤੇ
ਮੈਂ ਵੀ ਥੋੜਾ ਜਿਹਾ ਸਕਦੀ ਘੁਲ ਹੈ ਜੀ ਦੱਸਿਓ
ਇਹ ਖੇੜਾ ਮੋਹ ਦਾ,ਤਾ ਉਮਰ ਖਿੜਿਆ ਰਹਿੰਦਾ
ਕੋਈ ਹੋਰ ਵੀ ਅਜਿਹਾ ਫੁੱਲ ਹੈ ਜੀ ਦੱਸਿਓ
ਕਦਮ ਰੁਕ ਜਾਣ ਵੀ, ਅਹਿਸਾਸ ਰਹਿੰਦੇ ਤੁਰਦੇ
ਦੋ ਦਿਲ ਜੋੜਨ ਵਾਲਾ,ਕੈਸਾ ਪੁਲ ਹੈ ਜੀ ਦੱਸਿਓ
ਮੈਂ ਸਾਂਭ ਰੱਖੀਏ,ਹਰ ਨਿੱਕੀ ਛੋਟੀ ਯਾਦ ਤੇਰੀ
ਯਾਦ ਮੇਰੀ ਤੇਰੇ ਕੋਲ ਕੋਈ ਅਭੁੱਲ ਹੈ ਜੀ ਦੱਸਿਓ
ਜੀ ਕਰੇ, ਫੁੱਲ ਚਾੜਾਂ, ਤੇਰੇ ਹਰ ਬੋਲ ਉੱਤੇ
ਕੋਈ ਐਨਾ ਵੀ ਸਕਦਾ ਏ ਡੁੱਲ ਹੈ ਜੀ ਦੱਸਿਓ
ਸੁਖਜੀਵਨ ਕੌਰ ਮਾਨ