ਮੇਰਾ ਜਨਮ ਪਿੰਡ ਨੋਸ਼ਹਿਰਾ (ਪੁਲ ਤਿੱਬੜੀ) ਜ਼ਿਲ੍ਹਾ
ਗੁਰਦਾਸਪੁਰ ਵਿਖੇ ਮਾਤਾ ਮਹਿੰਦਰ ਕੌਰ ਜੀ ਤੇ ਪਿਤਾ ਸ੍ਰ ਹਰਬੰਸ ਸਿੰਘ ਜੀ
ਦੇ ਘਰ ਹੋਇਆ। ਪਾਕਿਸਤਾਨ ਦੀ ਵੰਡ
ਵੇਲੇ ਮੈਂ ਸੱਤ ਸਾਲ ਦਾ ਸੀ ਤੇ ਪਹਿਲੀ ਜਮਾਤ ਵਿਚ ਪੜ੍ਹਦਾ ਸਾਂ। ਵੰਡ ਹੋਣ ਕਾਰਨ ਦੋ ਸਾਲ ਸਕੂਲ ਨਾ ਜਾ ਸਕਿਆ।
ਸਾਦਾ ਕਿਸਾਨ ਪਰਵਾਰ ਹੋਣ ਕਰਕੇ
ਦਸ ਜਮਾਤਾਂ ਹੀ ਪੜ੍ਹ ਸਕਿਆ ਤੇ ਫੌਜ
ਵਿਚ ਭਰਤੀ ਹੋ ਗਿਆ। ਕਵਿਤਾ, ਗੀਤ,
ਲਿਖਣ ਦਾ ਸ਼ੌਕ ਮੇਰਾ ਜੀਵਨ ਸਫ਼ਰ
ਲੀਹ ਤੋਂ ਰਸਤਾ ਬਣਾਉਂਦਾ ਹੋਇਆ,
ਆਪਣੀ ਸਾਹਿਤਕ ਮੰਜ਼ਿਲ ਲਈ ਅੱਜ
ਵੀ ਲਿਖ ਰਿਹਾ ਹਾਂ। ਮੈਂ ਅੱਠ ਕਿਤਾਬਾਂ ਪਾਠਕਾਂ ਦੀ ਨਜ਼ਰ ਕਰ ਚੁਕਾ ਹਾਂ। ਪੰਜਾਬੀ ਮੈਗਜ਼ੀਨ,ਅਖਬਾਰਾਂ ਅਤੇ ਆਨਲਾਈਨ ਪੰਜਾਬੀ ਗਰੁਪਾਂ ਵਿਚ ਮੇਰੀ
ਹਾਜ਼ਰੀ ਲਗਦੀ ਰਹਿੰਦੀ ਹੈ। ਕੁਝ ਗੀਤ
ਗਾਇਕਾਂ ਨੇ ਗਾਏ ਤੇ ਰੀਲੀਜ਼ ਵੀ ਕੀਤੇ। ਟੀ ਸੀਰੀਜ਼ ਕੰਪਨੀ ਵਲੋਂ ਮੇਰੇ ਧਾਰਮਿਕ ਗੀਤਾਂ ਦੀ ਕੈਸਿਟ “ਪੁੱਤ ਗੁਰੂ ਦਸ਼ਮੇਸ਼ ਦੇ” ਤੀਸਰੀ ਆਡੀ਼ਸ਼ਨ ਵੀ
ਦੇਸ਼ਾਂ -ਪਰਦੇਸਾਂ ਵਿਚ ਸੁਣੀ ਜਾ ਰਹੀ ਹੈ।
ਸਟੇਜੀ ਕਵੀ ਦਰਬਾਰਾਂ ਵਿਚ ਜਾਣ ਦਾ ਸੁਭਾਗ ਪ੍ਰਾਪਤ ਹੈ। ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨਾ ਆਪਣਾ ਫਰਜ਼ ਸਮਝਦਾ ਹਾਂ ਤੇ ਮਾਣ ਮਹਿਸੂਸ ਕਰਦਾ ਹਾਂ।
ਮਲਕੀਅਤ ‘ਸੁਹਲ’
ਮੋ-919872848610
ਨੋਸ਼ਹਿਰਾ (ਤਿੱਬੜੀ) ਗੁਰਦਾਸਪੁਰ