MERA KAL

5/5 - (2 votes)

ਕੱਲ੍ਹ

ਜਿੰਦਗੀ ਨੂੰ ਸਹੀ ਨਜ਼ਿਰੀਏ,

ਕੋਈ ਨਾ ਵੇਖ ਸਕਿਆ।

ਜਦੋਂ ਵੀ ਵਕ਼ਤ ਪੁੱਛਦਾ ਰਿਹਾ,

ਉਸ ਵਕ਼ਤ ਇਨਸਾਨ ਦੂਰ ਲੰਘਿਆ।

 

ਘੁੱਟ ਘੁੱਟ ਮਾਰ ਦਿੱਤਾ ਮੇਰੀ ਅਵਾਜ ਨੂੰ,

ਜਿਸਦਾ ਸਿੱਟਾ ਅੱਜ ਵੀ ਨਾ ਕੱਢਿਆ।

ਸ਼ੱਕ ਦਾ ਪਾਤਰ ਗਵਾਹ ਹੈ ਅੱਲਾਹ,

ਮੇਰੀ ਕਿਸਮਤ ਦੀ ਚਾਬੀ ਛੁਡਾ ਭੱਜਿਆ।

 

ਰਤਾ ਪ੍ਰਵਾਹ ਕਿੰਨੀ ਕੁ ਹੁੰਦੀ,

ਕਦੇ ਵਜਾਹ ਦੇ ਨਾਲ ਕੁੱਟ ਕੁੱਟ ਰੱਖਿਆ।

ਹੰਝੂ ਵਹਿੰਦੇ ਅੰਮ੍ਰਿਤ ਨਾ ਜਾਪ,

ਹਰ ਪੱਖ ਤੋਂ ਮੈਨੂੰ ਨੰਗ ਦੱਸਿਆ।

 

ਆਉਂਦੀ ਸੀ ਘੜੀ ਨਾ ਕੀਤਾ ਕੋਈ ਕਾਰ,

ਕੱਲ੍ਹ ਦੀ ਤਲਾਸ਼ ਕੌਣ ਸੁਣ ਜੜਿਆ।

ਕਿਆਮਤ ਨਾ ਕੋਈ ਜਿੰਦਗੀ ਉਧਾਰ,

ਸਹੀ ਨਹੀਂ ਜਿੰਦਗੀ ਝੂਠ ਮਲਿਆ।

 

ਗ਼ਰੀਬ ਦੇ ਪੇਟ ਹਰ ਵਕ਼ਤ ਨਾ ਰੋਟੀ,

ਅੱਲਾ ਦੀ ਰਹਿਮਤ ਨਾਲ ਸੁੱਖ ਕੱਸਿਆ।

ਫ਼ਿਕਰ ਦੀ ਬੇੜੀ ਢੁੱਕਵਾਂ ਸਵਾਲ,

ਗੌਰਵ ਦੇ ਲਫ਼ਜ ਅਜੀਬ ਲੱਗਿਆ।

 

Writer-Gaurav DhimAn

Leave a Comment