ਮੈਨੂੰ ਮੁੱਹਬਤ ਆ ਤੇਰੇ ਨਾਲ ਤੇਰੇ ਸਟੇਟਸ ਤੇ ਪੈਸੇ ਨਾਲ ਨਹੀਂ,
ਮੈਂ ਤੈਨੂੰ ਰੂਹ ਦਾ ਸਾਥੀ ਬਣਾਇਆ ਹੈ ਸੱਜਣਾ,
ਜਿਸਮ ਨੋਚਣ ਲਈ ਤਾਂ ਹੋਰ ਵੀ ਸ਼ਿਕਾਰੀ ਫਿਰਦੇ ਸੀ ,
ਰੂਹ ਦੀ ਰੂਹ ਨੂੰ ਚੈਨ ਤੇਰੇ ਦੀਦਾਰ ਨਾਲ ਆ ਜਾਂਦਾ,
ਤੇਰੇ ਦੀਦਾਰ ਦੀ ਤਲਬ ਕਿਸੇ ਨਸ਼ੇ ਤੋਂ ਘੱਟ ਨਹੀਂ,
ਬਿਨਾਂ ਤੇਰਾ ਦੀਦਾਰ ਦੇ ਜਿਸਮ ਬੇਜਾਨ ਜਿਹਾ ਹੋ ਜਾਂਦਾ,
ਇੱਕ ਨਜ਼ਰ ਕਾਫੀ ਹੈ ਮੈਨੂੰ ਮਰੀ ਨੂੰ ਜਿੰਦਾ ਕਰਨ ਲਈ,
ਮੈਨੂੰ ਤੇਰਾ ਦੀਦਾਰ ਰੋਜ਼ ਚਾਹੀਦਾ ਜਿਵੇਂ ਜੀਣ ਲਈ ਹਵਾ ਪਾਣੀ ਏ ਜ਼ਰੂਰੀ,
ਰੂਹਦੀਪ ਰੂਹ