ਮਾਂ

5/5 - (4 votes)

ਮਾਂ
ਜਿਵੇਂ ਉੱਚਾ ਤੇ ਸੁੱਚਾ ਰੱਬ ਦਾ ਨਾਂ ਏ,
ਤਿਵੇਂ ਜੱਗ ਤੇ ਲੋਕੋ ਸਾਡੀ ਸਭ ਦੀ ਇੱਕ ਮਾਂ ਏ,
ਪੂਜਣ ਵਾਲੀ ਦੁਨੀਆਂ ਤੇ ਦੱਸੋ ਹੋਰ ਕਿਹੜੀ ਥਾਂ ਏ,
ਕਿੱਕੜ ਵੰਡਦੀ ਬੜੇ ਕੰਢੇ ਤੇ ਕੌੜ ਏ,
ਪੁੱਟ ਕੇ ਤਰੇਕ ਕਹਿੰਦੇ ਇਸ ਦੀ ਕੀ ਲੋੜ ਏ?
ਸਭ ਰਿਸ਼ਤੇ ਪੱਤਿਆਂ ਵਰਗੇ ਨੇ,
ਮੌਸਮ ਵਾਂਗ ਬਦਲਦੇ ਤੇ ਝੜਦੇ ਨੇ,
ਪੈਸੇ ਨਾਲ ਹੀ ਜੋ ਸਭ ਬਣਦੇ ਨੇ,
ਇੱਕ ਬੁੱਢਾ ਬੋਹੜ ਜੋ ਬਾਬਾ ਵੀ ਪਿਆ ਅਖਵਾਉਂਦਾ ਏ,
ਰੱਬ ਵੱਲੋਂ ਆਪੇ ਜੰਮਦਾ, ਆਪੇ ਪਲਦਾ,
ਕੋਈ ਉਸ ਨੂੰ ਪਾਣੀ ਵੀ ਨਾ ਪਾਉਂਦਾ ਏ,
ਸੁੱਖ ਮੰਗ ਕੇ ਸਭ ਦੀ ਸਭ ਨੂੰ ਆਪਣੀ ਛਾਂ ਹੇਠ ਬਿਠਾਉਂਦਾ ਏ,
ਨਾ ਫੁੱਲ ਲੱਗਦਾ, ਨਾ ਫ਼ਲ ਲੱਗਦਾ, ਪਰ ਸੰਘਣੀ ਬੜੀ ਉਸ ਦੀ ਛਾਂ ਏ,
ਇਹੋ ਜਿਹੇ ਸੁਭਾਅ ਦੀ ਹੁੰਦੀ ਸਭ ਦੀ ਮਾਂ ਏ,
ਦੱਸੋ ਪੂਜਣ ਵਾਲੀ ਦੁਨੀਆਂ ਤੇ ਹੋਰ ਕਿਹੜੀ ਥਾਂ ਏ,
ਰੱਬ ਵਰਗੀ ਹੁੰਦੀ ਸਭ ਦੀ ਇੱਕ ਮਾਂ ਏ,
ਜੇ ਮਗਰ ਲੱਗ ਕੇ ਕਿਸੇ ਦੇ, ਬੋਹੜ ਕੱਟ ਦੇਈਏ,
ਫਿਰ ਦੋਸ਼ ਕਿਸਮਤ ਨੂੰ ਨਾ ਦੇਈਏ,
ਆਓ! ਪੜ੍ਹ ਕੇ ਸਬਕ ਨਵਾਂ ਲਈਏ,
ਮਾਂਵਾਂ ਨੂੰ ‘ਅੰਬਰਾ’ ਕਦੇ ਮਾੜਾ ਨਾ ਕਹੀਏ,
ਬਾਕੀ ਰਿਸ਼ਤੇ ਸਭ ਝੂਠੇ ਨੇ, ਕਾਂਵਾਂ ਵਾਂਗ ਸਭ ਕਰਦੇ ਨੇ ਕਾਂ-ਕਾਂ,
ਦੱਸੋ ਦੁਨੀਆਂ ਤੇ ਪੂਜਣ ਵਾਲੀ ਹੋਰ ਕਿਹੜੀ ਥਾਂ ਏ।

ਮਾਂ

 

 

 

 

 

 

 

ਡਾ. ਜੇ. ਐਸ. ਅੰਬਰ

Leave a Comment