ਕੁਦਰਤ ਰੰਗ ਬੰਨ੍ਹਿਆ
ਨਿਯਮ ਅੈ ਕੁਦਰਤ ਦਾ,
ਰੰਗ ਬੰਨ੍ਹਿਆ ਰੰਗ ਬਰੰਗੇ ਫੁੱਲਾਂ।
ਜਿੰਦਗੀ ਅਧੂਰੀ ਕਾਫ਼ੀ,
ਇਸ ਬਿਨ ਕੋਈ ਨਾ ਜਿਊਂਦਾ।
ਫ਼ੈਸਲਾ ਹਰ ਇੱਕ ਦਾ,
ਜਿੱਥੇ ਕੋਈ ਨਾ ਕੋਈ ਕੁਦਰਤ ਤੜਫਾਉਂਦਾ।
ਰਤਾ ਦੁੱਖ ਹਿਰਦੈ ਮਨ ਭਰ ਆਉਂਦੈ,
ਜਿੰਦਗੀ ਖੇਡ ਸਮਝ ਖੁਦ ਹੰਕਾਰੀ ਪਾਉਂਦਾ।
ਸਵਾਲ ਇੱਥੇ ਇੱਕ ਨਾ ਕੋਈ,
ਜਦੋਂ ਰੁੱਖ ਬੂਟੇ ਲਗਾਏ ‘ ਤੇ ਵੀ ਕਟਵਾਉਂਦਾ।
ਮੁਹਿੰਮ ਚਲਾਈ ਸਿੱਖ ਬੀਬੀਆਂ ਨੇ,
ਪੁੱਤ ਧੀਆਂ ਰੱਲ ਸਬਣਾ ਨੂੰ ਰਾਹ ਦਿਖਾਉਂਦਾ।
ਪਹਿਚਾਣ ਬਣੀ ਰੰਗ ਫਿੱਕਾ ਰੱਖ ਕੇ,
ਹਰ ਸੰਸਾਰ ਰੁੱਖ ਬੂਟੇ ਦੇਖ ਰੇਖ ਰੱਖ ਰਖਾਉਦਾ।
ਕੁਝ ਨੇ ਵਪਾਰੀ ਹੰਕਾਰੀ ਦੱਸਦੇ,
ਰੱਬ ਇਹਨਾਂ ਹਿੱਸੇ ਕੁਝ ਵਕ਼ਤ ਭਰਪੂਰ ਖਵਾਉਂਦਾ।
ਨਾ ਕਰ ਮਾੜੀ ਮਿਲ ਰਹਿ ਗੱਲ ਲੱਗ ਕੇ,
ਜਿੰਦਗੀ ਪੂਰੀ ਇੱਥੇ ਗੌਰਵ ਅੈ ਸਬ ਨੂੰ ਸਮਝਾਉਂਦਾ।
ਲਲਕਾਰ ਭਗਤ ਸਿੰਘ ਦੀ
ਗੌਰਵ ਧੀਮਾਨ
ਜੀਰਕਪੁਰ ਚੰਡੀਗੜ੍ਹ