ਉਡੀਕ ਤੇਰੀ ਨੇ ਨਾ ਸਾਰ ਲਿਆ,
ਜਿੰਦਗੀ ਥੋੜ੍ਹੀ ਨੂੰ ਮੈ ਘੁੱਟ ਮਾਰ ਲਿਆ।
ਤਰਸ ਨਾ ਆਇਆ ਤੈਨੂੰ ਮਿੱਠੀਏ,
ਜਿੰਦਗੀ ਮੇਰੀ ਨੂੰ ਨਾ ਕਦੇ ਹਾਰ ਪਿਆ।
ਥੋੜ੍ਹੀ ਦੇਰ ਦਿਲ ਹੁਣ ਨਾ ਧੜਕੇ,
ਮਿਟਿਆ ਦੁੱਖ ਵੀ ਅੱਜ ਸਹਾਰ ਲਿਆ।
ਤੈਨੂੰ ਕਦਰ ਨਾ ਆਈ ਭੋਰਾ ਕਰਨੀ,
ਗਈ ਤੂੰ ਵਿਦੇਸ਼ ਨਾ ਮੈਨੂੰ ਕਾਲ ਪਿਆ।
ਲਿੱਖ ਲਿੱਖ ਹੰਝੂ ਪੰਨੇ ਭਿੰਝ ਗਏ,
ਵਾਹ! ਤਕਦੀਰੇ ਤੂੰ ਲੱਭ ਪਾਲ਼ ਲਿਆ।
ਮੈ ਵੀ ਨਾ ਰੁੱਕਿਆ ਦਿਲ ਟੁਟਿਓ,
ਤੇਰੀ ਕਿਸਮਤ ਦਾ ਲੇਖਾ ਖਾਰ ਪਿਆ।
ਇੱਕ ਵੀ ਦੁੱਖ ਜੇ ਮੈਨੂੰ ਮਿਲਿਆ,
ਤੇਰੀ ਕੀਤੀ ਦਾ ਰੱਬ ਸੰਭਾਲ ਲਿਆ।
ਹੰਝੂ ਆਵਣ ਨੈਣ ਨੀਰੋ ਨਿਰ ਸਾਂ,
ਤੈਨੂੰ ਦੁੱਖ ਨਾ ਮੈ ਹਿੱਤ ਜਵਾਬ ਪਿਆ।
ਖੁਦ ਖੁਬ ਕੇ ਕੰਢੇ ਬੋਏ ਗੌਰਵ,
ਜਿੰਦਗੀ ਦਾ ਰੂਪ ਕਿਰਦਾਰ ਲਿਆ।
ਨਾ ਕਦੇ ਆਵੀਂ ਇਸ਼ਕ ਦੇ ਲੇਖੇ,
ਟੁੱਟ ਵਿਸ਼ਵਾਸ਼ ਇੱਕ ਉਜਾੜ ਪਿਆ।
ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016