ਸਫ਼ਰੀ ਮੁਹੱਬਤ ਦਿਲ ਤਾਈਂ,
ਦਿਲ ਨਾ ਮਿਲਿਆ ਮਿਲ ਸਾਈਂ।
ਪਹਾੜ ਚੜ੍ਹ ਚੜ੍ਹ ਕਮਾਲ ਹੁੰਦਾ,
ਉੱਤਰਿਆ ਵਾਪਿਸ ਨਾ ਖਿੱਲ ਪਾਈਂ।
ਜਿੰਦਗੀ ਹੋਸ਼ ਆਵਾਜ਼ ਬੁਲੰਦ,
ਪਿਆਰ ਦੇ ਰਿਸ਼ਤੇ ਨਾ ਨਿਭਾਈ।
ਦਿਲ ਦੇ ਫ਼ਰਕ ਨੂੰ ਤੂੰ ਨਾ ਜਾਣੇ,
ਸੱਚੋ ਸੱਚ ਦੱਸ ਦਿਲ ਕਿੱਥੇ ਜਾਈਂ।
ਤੇਰੇ ਸ਼ਹਿਰ ਚਮਕ ਹੈ ਉਧਾਰ,
ਮੇਰਾ ਮਿਟਿਆ ਵਿਸ਼ਵਾਸ਼ ਲਿਆਈਂ।
ਦਿਲ ਥਾਂ ਤੂੰ ਜਗ੍ਹਾ ਬਣ ਕਿਸੇ ਦੀ,
ਮਤਲਬ ਨਾਲ ਵੀ ਵਾਪਿਸ ਨਾ ਆਈਂ।
ਮੁਹੱਬਤ ਗੂੜ੍ਹੀ ਨੀਂਦੇ ਸੌਂਦੇ ਪਿਆਰ,
ਦਿਲ ਤੋਂ ਪੁੱਛ ਵੇ ਤੂੰ ਕੀ ਗੁਣ ਦਿਖਾਈਂ।
ਰਤਾ ਪ੍ਰਵਾਹ ਜਿੰਦਗੀ ਨਾ ਤੂੰ ਕੀਤੀ,
ਦਰਦ ਹੈ ਬੇਸ਼ੁਮਾਰ ਤੂੰ ਕਦੇ ਨਾ ਲਾਈਂ।
ਬੜਾ ਚੰਗਾ ਕੀਤਾ ਤੂੰ ਛੱਡ ਕਮਾਲ,
ਤੇਰੇ ਹਿੱਤ ਦੇ ਦੁੱਖ ਨੇ ਗੱਲ ਸਮਝਾਈ।
ਵਿਸ਼ਵਾਸ਼ ਦੇ ਰੰਗ ਭੇਸ ਬਦਲਿਆ,
ਗੌਰਵ ਮੁੜ ਕਿਰਦਾਰ ਨਾ ਵੱਲ ਹੰਢਾਈ।
ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016