ਜੀਅ ਕਰਦੇ

5/5 - (2 votes)

ਹੁਣ ਜੀਅ ਕਰਦਾ ਹੈ ਮੇਰਾ ਇੱਸ ਦੁਨੀਆਂ ਤੋਂ ਉੱਠ ਜਾਵਾਂ

 

ਬਦਲ ਕੇ ਇੱਸ ਤੱਨ ਦੀ ਜੂਨੀ

ਹੁਣ ਕੋਈ ਹੋਰ ਜੂਨ ਹੰਡਾਵਾਂ

 

ਜੋ ਮੈਂ ਸੋਚਦਾ ਹਾਂ ਰੱਬ ਕਰੇ

ਉਹ ਗੱਲ ਸੱਚ ਹੋ ਜਾਏ

 

ਪਰ ਪਾਪਾਂ ਭਰੀ ਪੋਟਲੀ ਨੁੰ

ਮੈਂ ਕਿਹੜੇ ਖੂੰਝੇ ਲਾਵਾਂ

 

ਪਾਪ ਪੁੰਨ ਕਮਾਈਆਂ ਦੇ

ਜੇਕਰ ਏਥੇ ਹੀ ਹੋਣ ਨਬੇੜੇ

 

ਫੇਰ ਮੈਂ ਲਾਕੇ ਡੂੰਘੀ ਤਾਰੀ

ਭਵਸਾਗਰ ਤਰ ਜਾਵਾਂ

 

ਕਿੰਨੀ ਅਜੀਬ ਗੱਲ ਹੈ

ਮਰਨ ਤੋਂ ਬਾਦ ਦੀ ਸੋੱਚ

 

ਜਨਮ ਮਰਨ ਦੀਆਂ ਬਾਤਾਂ

ਮੈ ਕਿਸ ਨੁੰ ਆਖ ਸੁਣਾਵਾਂ

 

ਬੁਝਾਰਤ ਮੇਰੀਆਂ ਸੋਚਾਂ ਦੀ

ਹੁਣ ਬੇਸੁੱਧ ਹੋਈ ਜਾਪੇ

 

ਕਰਕੇ ਖੁਸ਼ਾਮਦਾਂ ਦਾਤੇ ਤੋਂ

ਮੈਂ ਕੀਕਣ ਭੁੱਲ ਬਖਸ਼ਾਵਾਂ

 

ਤਪੀਆ ਜੀਵਨ ਮੌਤ ਉੱਸ ਦਾਤੇ ਨੇ

ਐਸੀ ਇੱਕ ਖੇਡ ਰਚਾਈ

 

ਜਿਓੰਦੇ ਜੀਅ ਸਮਝਕੇ ਵੀ

ਓਹਦੀ ਰਮਝ ਸਮਝ ਨਾਂ ਪਾਵਾਂ.

****************

Star

ਕੀਰਤ ਸਿਂਘ ਤਪੀਆ

ਅੰਮ੍ਰਿਤਸਰ

Leave a Comment