ਕੋਈ ਸਾਧੂ ਆਈਂ, ਜਾਦੂ ਦੀ ਪਟਾਰੀ ਦਿਖਾਈਂ,
ਇਹਨਾਂ ਦੁੱਖਾਂ ਨੂੰ ਦੂਰ ਲਜਾਈਂ।
ਦੁੱਖ ਨੇ ਇਹ ਪੌਲੇ ਪੌਲੇ,
ਵਿੱਚ ਹੀ ਥੋੜ੍ਹੇ ਫੋਲੇ -ਫੋਲੇ।
ਆਪਣੇ ਨਾਲ ਲਜਾਈਂ,
ਮੇਰਾ ਭਾਰ ਹੌਲਾ ਕਰ ਜਾਈਂ।
ਹੰਝੂਆਂ ਨੂੰ ਗਿਣ -ਗਿਣ ਭਰ,
ਨੈਣਾਂ ਨਾਲ ਹੰਝੂਆਂ ਤੋਂ ਦੂਰ ਕਰ।
ਆਪਣੀ ਪਟਾਰੀ ਵਿੱਚ ਪਾਈਂ,
ਇਹਨਾਂ ਦੁੱਖਾਂ ਨੂੰ ਦੂਰ ਲਜਾਈਂ।
ਕੋਈ ਸਾਧੂ ਆਈਂ………..।
ਅੱਧੀ ਅੱਧੀ ਰਾਤ ਤੇਰੀ ਯਾਦ ਸਤਾਏ,
ਭਰ ਜੋਬਨ ਦਾ ਭਰਮ ਜਿਹਾ ਆਵੇ।
ਇਸ ਦੁੱਖ ਪਹਾੜ ਨੂੰ ਸਿਰ ਤੋਂ ਲਾਹੀਂ,
ਮੇਰੇ ਸਿਰ ਨੂੰ ਹੌਲਾ ਕਰਾਈਂ,
ਮੇਰੇ ਦੁੱਖਾਂ ਨੂੰ ਵਟਾਈਂ।
ਕੋਈ ਸਾਧੂ ਆਈਂ………….।
ਇਹਨਾਂ ਦੁੱਖਾਂ ਨੂੰ ਦੂਰ ਲਜਾਈਂ।
ਦੁੱਖਾਂ ਨੇ ਬੜੀ ਅੱਤ ਲਾਈ,
ਬੈਠਾ ਸੀਨੇ ਨੂੰ ਹੈ ਬੰਜਰ ਬਣਾਈ।
ਵਿੱਚ ਭੱਖਦੀ ਅੱਗ ਹੈ ਮਚਾਈ।
ਵੇ ਕੋਈ ਸਾਧੂ ਆਈਂ,
ਕੋਈ ਠੰਡਾ ਪਾਣੀ ਪਾਈਂ।
ਭੱਖਦੇ ਸੀਨੇ ਨੂੰ ਹੈ ਸ਼ੀਤਲ ਬਣਾਈਂ।
ਜਾਦੂ ਦੀ ਪਟਾਰੀ ਦਿਖਾਈਂ,
ਇਹਨਾਂ ਦੁੱਖਾਂ ਨੂੰ ਦੂਰ ਲਜਾਈਂ।
ਪਰਮਿੰਦਰ ਕੌਰ ‘ਨਾਗੀ’
ਜਲੰਧਰ