ਜਾਤ ਪਾਤ ਦਾ ਭਰਮ

5/5 - (3 votes)

ਏਕ ਨੂਰ ਤੇ ਸਭ ਜੱਗ ਉਪਜਿਆ ਬਾਣੀ ਫੁਰਮਾਇਆ ਏ

ਜਾਤ ਪਾਤ ਦਾ ਭਰਮ ਭੁਲੇਖਾ, ਮਨੁੱਖ ਨੇ ਪਾਇਆ ਏ

 

ਇੱਕੋ ਸਿਰਜਣਹਾਰਾ ਸਭ ਦਾ ਕਾਹਦਾ ਰੌਲਾ ਏ

ਇਕੋ ਹਸਤੀ ਰਾਮ,ਵਾਹਿਗੁਰੂ ਤੇ ਅੱਲਾ ਮੌਲਾ ਏ

ਧਰਤੀ ਤੋਂ ਲੈ ਅਕਾਸ਼ ਤੀਕ ਸਭ ਇੱਕ ਨੇ ਬਣਾਇਆ ਏ

ਜਾਤ ਪਾਤ ਦਾ ਭਰਮ ਭੁਲੇਖਾ, ਮਨੁੱਖ ਨੇ ਪਾਇਆ ਏ

 

ਜਾਤਾਂ ਪਾਤਾਂ ਦੇ ਨਾਂ ਤੇ ਦੁਨੀਆਂ ਵੰਡੀ ਹੋਈ ਏ

ਸਾਡੀ ਭੁੱਲ ‘ਗੀ ਰੂਹ ਖਸਮ ਨੂੰ ਤਾਹੀ ਰੰਡੀ ਹੋਈ ਏ

ਊਚ ਨੀਚ ਦਾ ਸਾਰੀ ਉਮਰ ਸੰਤਾਪ ਹੰਢਾਇਆ ਏ

ਜਾਤ ਪਾਤ ਦਾ ਭਰਮ ਭੁਲੇਖਾ, ਮਨੁੱਖ ਨੇ ਪਾਇਆ ਏ

 

ਧਰਮ ਮਜਬ ਦੇ ਜਾਲ ‘ਚ ਬੰਦਾ ਫਸਦਾ ਜਾਂਦਾ ਏ

ਸਬਰ,ਸਿਦਕ ਤੇ ਪ੍ਰੇਮ ਦੀ ਲੀਹੋਂ ਲੱਥਦਾ ਜਾਂਦਾ ਏ

ਰਾਜ ਦਵਿੰਦਰ ” ਗੁਰੂਆਂ ਦਾ ਉਪਦੇਸ਼ ਭੁਲਾਇਆ ਏ

ਜਾਤ ਪਾਤ ਦਾ ਭਰਮ ਭੁਲੇਖਾ, ਮਨੁੱਖ ਨੇ ਪਾਇਆ ਏ

Punjab

 

 

 

 

ਰਾਜ ਦਵਿੰਦਰ ” ਬਿਆਸ, ਮੋ: 81461-27393,

Leave a Comment