ਇੱਥੋਂ ਹੀ ਸੀ ਤੂੰ
ਕਦੇ ਸਾਡੇ ਸ਼ੱਕ ਨੂੰ,ਦਫ਼ਾ ਕਰ ਗਈ
ਇਸ਼ਕ ਦੇ ਵਿੱਚ ਅੈ,ਵਫ਼ਾ ਕਰ ਗਈ
ਆਉਂਦਾ ਸੀ ਮੈ,ਖੁਆਬ ਦੇ ਵਿੱਚ ਨੀ
ਰੀਤ ਕੀ ਬਦਲੀ,ਤੂੰ ਸਫ਼ਾ ਭਰ ਗਈ
ਜਿੰਦਗੀ ਵਿੱਚ ਦੀ,ਰੋਣਾ ਦੀਖਿਆ
ਲੰਘੇ ਇਸ਼ਕ ਦਾ,ਸੱਚੀ ਖੋਣਾ ਲਿਖਿਆ
ਉੱਠ ਉੱਠ ਤੂੰ ਵੀ,ਨਾਮ ਸੀ ਜੱਪਦੀ
ਨਿਭਾਈ ਨਾ ਕਿਉਂ,ਮੈ ਉਂਝ ਹੀ ਸਿਖਿਆ
ਤੂੰ ਗਵਾਈ ਮਹੋਬਤ ਆਪਣੀ
ਤਕਲੀਫ਼ ਦੇ ਵਿੱਚ ਮੈ,ਸੋਚ ਬਦਲ ਲਈ
ਕਰਦਾ ਸੀ ਦਿਲੋਂ,ਤੂੰ ਨਾ ਸੁਣਿਆ
ਲਿਖ ਕਿਤਾਬ ਮੈ ਸਾਂਭ ਕੇ ਰੱਖ ਲਈ
ਪਾਇਆ ਸੀ ਕਦੇ,ਮੈ ਰੂਹਾਂ ਦਾ ਮਾਹੀ
ਮੇਰੀ ਕਿਸਮਤ ਅੈ,ਤੂੰ ਕਿਰਦਾਰ ਬਣ ਗਈ
ਲਿੱਖ ਨਾ ਗਾਇਆ,ਗੁਰ ਹੱਥ ਜੋ ਛੱਡ ਗਈ
ਆਈ ਨਾ ਮੁੜ ਕੇ,ਦਿਲੋਂ ਹੋਰ ਨਾ ਵੱਸ ਗਈ
ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ