ਇੱਕ ਔਰਤ ਅਤੇ ਮਰਦ
ਇੱਕ ਔਰਤ ਬਾਂਝ ਹੋ ਸਕਦੀ ਹੈ,
ਪਰ ਮਰਦ ਨਾਮਰਦ ਨਹੀਂ ਹੋ ਸਕਦਾ,
ਔਰਤ ਔਰਤ ਨੂੰ ਦਰਦ ਦੇ ਸਕਦੀ ਹੈ ,
ਪਰ ਮਰਦ ਮਰਦ ਦੇ ਖਿਲਾਫ ਨਹੀਂ ਬੋਲਦਾ,
ਔਰਤ ਸਹੁਰੇ ਘਰ ਬੇਇੱਜਤ ਰੋਜ਼ ਹੋ ਸਕਦੀ ਹੈ,
ਪਰ ਮਰਦ ਸਹੁਰੇ ਘਰ ਮਜ਼ਾਕ ਵੀ ਨਹੀਂ ਸਹਿ ਸਕਦਾ,
ਨੂੰਹ ਸਹੁਰੇ ਘਰ ਗੂੰਗੀ ਬਣ ਸਭ ਸਹਿੰਦੀ ਰਹੇ,
ਪਰ ਮਰਦ ਦਾ ਹੰਕਾਰ ਸਹੁਰੇ ਜਾਂ ਹੈ ਵੱਧਦਾ ,
ਸੱਸ ਨਣਦ ਜੇਠਾਣੀਆ ਔਰਤ ਹੋਣਾ ਭੁੱਲ ਜਾਂਦੀਆ ਨੇ,
ਪਰ ਸਹੁਰਾ ਸਾਲਾਂ ਸਾਲੀ ਕਦੇ ਜਵਾਈ ਦੀ ਕਦਰ ਨਹੀਂ ਘਟਾਉਂਦਾ,
ਰੂਹ ਜ਼ਖ਼ਮੀ ਭਾਵੇਂ ਕਿੰਨੀ ਹੋਵੇ ਧੀ ਦੀ
ਪਰ ਪੇਕੇ ਘਰ ਜਾ ਇੱਕ ਹੰਝੂ ਵੀ ਨਹੀਂ ਗਿਰ ਦਾ,
ਰੂਹਦੀਪ ਕੀ ਜੱਗ ਦੀ ਹੈ ਰੀਤ ਚੱਲੀ ਜੱਗ ਉੱਤੇ,
ਧੀ ਤੋਂ ਮਰ ਕੇ ਬਾਪ ਦੀ ਪੱਗਤੇ ਦਾਗ਼ ਨਹੀਂ ਲ