ਡੁੱਬਦਾ ਪੰਜਾਬ

Rate this post

ਡੁੱਬਦਾ ਪੰਜਾਬ

ਹਰਿਆਣਾ ਆਖੇ ਪਾਣੀ ਦਿਓ,

ਕੀ ਮੇਰਾ ਕੋਈ ਹੱਕ ਨਹੀਂ।

ਰਾਜਸਥਾਨ ਨਹਿਰਾਂ ਜਾਂਦੀਆਂ,

ਉਹ ਕਹਿੰਦਾ ਮੈਂ ਵੱਖ ਨਹੀਂ।

ਹਿਮਾਚਲ ਆਖੇ ਪਾਣੀ ਸਾਡਾ,

ਮਿਲਦਾ ਮੈਨੂੰ ਕੱਖ ਨਹੀ।

ਹੁਣ ਪਾਣੀ, ਝੱਲ ਨੀਂ ਹੁੰਦਾ,

ਕਹਿੰਦੇ ਕੋਈ ਰੱਖ ਨਹੀਂ।

ਊਂ ਪਾਣੀ ਵਿੱਚ ਹਿੱਸਾ ਸਾਡਾ,

ਇਸ ਵਿੱਚ ਕੋਈ ਸ਼ੱਕ ਨਹੀਂ।

ਅੱਜ ਪੰਜਾਬ ਡੁੱਬਦਾ ਜਾਂਦਾ,

ਕੀ ਉਹਨਾਂ ਦੇ ਅੱਖ ਨਹੀਂ।

ਆਪਣਾ ਆਪ ਬਚਾਉਂਦੇ ਪੱਤੋ,

ਹੁਣ ਲੈਂਦਾ ਕੋਈ ਪੱਖ ਨਹੀਂ।

Merejazbaat

ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ

94658-21417

Leave a Comment