ਕੌੜਾ ਸੱਚ

5/5 - (3 votes)

ਕੀ ਹੋ ਰਿਹਾ ? ਕੀ ਚੱਲ ਰਿਹਾ ?

ਕੋਈ ਸਮਝ ਨਾ ਆਉਂਦੀ ਹੈ,

ਕਤਲ ਚੋਰੀ ਠੱਗੀ

ਰੋਜ਼ ਹੁੰਦੀ ਲੁੱਟ ਮਾਰ ਜੀ।

ਕੁੱਝ ਬੰਦੇ ਐਸੇ ਵੀ ਨੇ

ਜੋ ਹੈਵਾਨ ਤੋਂ ਵੀ ਘੱਟ ਨਾ,

ਛੋਟੀਆਂ ਛੋਟੀਆਂ ਬੱਚੀਆਂ ਦੇ

ਵੀ ਕਰਨ ਬਲਾਤਕਾਰ ਜੀ।

ਕਈ ਬੇਕਸੂਰ ਚੁੱਕ ਚੁੱਕ ਅੰਦਰ

ਜੇਲ੍ਹ ਚ ਨੇ ਡੱਕ ਦਿੱਤੇ,

ਬਲਾਤਕਾਰੀਆਂ ਦੀ ਸਜ਼ਾ ਮੁਆਫ

ਹੁਣ ਕਰੇ ਸਰਕਾਰ ਜੀ।

ਆਪਣੇ ਹੱਕਾਂ ਲਈ

ਕੋਈ ਲਾ ਲਵੇ ਧਰਨਾ ਅਗਰ,

ਫੇਰ ਪੁਲਿਸ ਦੇ ਡੋਡਿਆਂ ਦੀ

ਪਿੰਡੇ ਭੈਣੀ ਵੱਡੀ ਮਾਰ ਜੀ।

ਸੱਚ ਬੋਲਣ ਵਾਲੇ ਦਾ ਕਰ ਦਿੰਦੇ

ਮੂੰਹ ਬੰਦ ਇੱਥੇ ਹੁਣ,

ਝੂਠ ਦੀ ਬੱਸ ਕਹਿੰਦੇ

ਕਰੀ ਜਾਵੋ ਜੈ-ਜੈਕਾਰ ਜੀ।

ਹੁਣ ਪਹਿਚਾਣ ਔਖੀ ਹੁੰਦੀ ਬੜੀ

ਚੜ੍ਹਾਏ ਚਿਹਰੇ ਤੇ ਨਕਾਬ ਕਈਆਂ,

ਹੁੰਦੇ ਸਾਡੇ ਨਾਲ ਹੀ ਬੈਠੇ ਪਰ ਪਤਾ

ਨਾ ਲੱਗੇ ਕੌਣ ਹੈ ਗਦਾਰ ਜੀ।

ਭੰਗੁਵਾਂ ਦੇ ਸੱਤੇ ਨੂੰ ਵੀ

ਰਹਿੰਦਾ ਡਰ ਹੀ ਏਹੀ ਲੱਗਿਆ,

ਕੌਣ ਪਤਾ ਨਹੀਂ ਕਿਸ ਵੇਲੇ

ਕਰ ਦੇਵੇ ਪਿੱਠ ਤੇ ਵਾਰ ਜੀ।

Kaam

ਸੱਤਾ ਸਿੰਘ ਭੰਗੁਵਾ ਵਾਲਾ

Merejazbaat.in ਇਕ ਐਸੀ ਵੈੱਬਸਾਈਟ ਹੈ ਜਿਸ ਰਾਹੀਂ ਅਸੀ ਉਨ੍ਹਾਂ ਵੀਰਾ ਤੇ ਭੈਣਾਂ ਨੂੰ ਤੁਹਾਡੇ ਸਾਹਮਣੇ ਆਪਣੀਆ ਰਚਨਾਵਾਂ ਪੇਸ਼ ਕਰਨ ਦਾ ਮੌਕਾ ਦਿੰਦੇ ਹੈ ਜੋਂ ਲਿਖਣ ਦਾ ਸ਼ੌਕ ਰੱਖਦੇ ਹਾਂ। ਅਗਰ ਤੁਸੀ ਵੀ ਆਪਣੀ ਰਚਨਾ ਇਸ ਵੈੱਬਸਾਈਟ ਤੇ ਪ੍ਰਕਾਸ਼ਿਤ ਕਰਕੇ ਇਸ ਵੈੱਬਸਾਈਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਮੋਬਾਈਲ ਨੰਬਰ ਤੇ ਸਾਡੇ ਨਾਲ ਜਰੂਰ ਸੰਪਰਕ ਕਰੋ।

Sharing With Friends:

Leave a Comment