ਬੁਝੇ ਹੋਏ ਦੀਵੇ ਦੀ ਲੋਅ

5/5 - (1 vote)

ਨਾ ਤੇਲ ਹੀ ਮੁੱਕਿਆ ਸੀ

ਨਾਂ ਹੀ ਸੀ ਤਿੜਕਿਆ ਦੀਵਾ

 

ਵਕਤੀ ਪੌਣਾ ਝੱਖੜ ਚਲਾ ਕੇ

ਬੁਝਾਈ ਦੀਵੇ ਦੀ ਲੋਅ

 

ਹਨ੍ਹੇਰਾ ਛਾਇਆ ਚਾਰ ਚੁਫੇਰੇ

ਕਾਲੀ ਰਾਤ ਦੈ ਸੰਨਾਟੇ ਵਾਂਗੂੰ

 

ਬੱਤੀ ਵੀ ਅਧਜਲੀ ਜਲ ਕੇ

ਗਈ ਸ਼ਾਂਤ ਜਹੀ ਗਈ ਹੋਅ

 

ਉਸ ਦੀਵੇ ਦੀ ਕੋਈ ਬਾਤ ਨਾਂ ਪੁੱਛੇ

ਜਿਸ ਨੇ ਹਰ ਥਾਂਓਂ ਚਾਨਣ ਕੀਤਾ

 

ਘੁੱਪ ਹਨੇਰੇ ਦੀ ਬੁੱਕਲ ਵਿੱਚ

ਸਭਨਾਂ ਲਏ ਨੇ ਬੂਹੇ ਢੋਅ

 

ਜਿਸ ਦੀਆਂ ਚਾਨਣ ਦੀਆਂ ਚਮਕਾਂ ਨੇ ਕੀਤਾ ਜੱਗ ਉਜੀਆਰਾ

 

ਉਸਦਾ ਪ੍ਰਛਾਵਾਂ ਗੁੱਮ ਹੁੰਦਿਆਂ

ਅੱਜ ਗੁੱਮ ਗਈ ਖੁਸ਼ਬੋ

 

ਵਕਤੀ ਸਾਂਝਾਂ ਵਿੱਸਰ ਗਈਆਂ

ਜਾਲਿਮ ਵਕਤਾਂ ਨਾਲ

 

ਤਪੀਆ ਸਮੇਂ ਦਾ ਪਹੀਆ ਰੁਕਿਆ ਨਹੀਂ

ਪਰ ਵਕਤ ਗਿਆ ਖਲੋਅ

*******-****—**


Merejazbaat.in

ਕੀਰਤ ਸਿੰਘ ਤਪੀਆ

Leave a Comment