ਬੋਲਦੇ ਅੱਖਰ

5/5 - (6 votes)

ਚੁੱਪ ਹੋ ਵੀ ਜਾਵਾਂ ਜੇ ਮੈਂ ਕਦੇ,

ਮੇਰੇ ਅੱਖਰ ਬੋਲਦੇ ਨੇ,

ਜਿਉਣਾ ਜਦ ਵੀ ਚਾਹਿਆ ਮੈਂ

ਲੋਕੀ ਵਿਸ ਘੋਲਦੇ ਨੇ,

 

ਭੀੜ ਸੀ ਦੁਨੀਆਂ ਵਿੱਚ ਬਥੇਰੀ

ਦਿਲ ਚ ਸੀ ਬਸ ਹੱਲਾ ਸ਼ੇਰੀ।

ਦਬਾਉਣਾ ਚਾਹਿਆ ਜਦ ਵੀ ਮੈਂ ਦਰਦਾਂ ਨੂੰ,

ਭੈੜੇ ਨੀਰ ਆਕੇ ਸਾਰੇ ਰਾਜ ਖੋਲ੍ਹਦੇ ਨੇ l

 

ਪਿਆਰ ਸਾਡਾ ਭਾਵੇਂ ਠੁਕਰਾਇਆ ਉਹਨਾਂ,

ਨਫ਼ਰਤ ਨੂੰ ਸ਼ਿਦਤ ਨਾਲ ਨਿਭਾਇਆ ਉਹਨਾਂ!

ਜਿਉਂਦਿਆਂ ਵਿਛਾਏ ਜਿਹਨਾਂ ਰਾਹਾਂ ਚ ਕੰਡੇ,

ਮੋਇਆ ਤੇ ਆਕੇ ਫੁੱਲ ਫਰੋਲਦੇ ਨੇ!

 

ਮੁੱਕ ਗਈ ਸਾਵਣ ਦੀ ਬਰਸਾਤ

ਮੁੱਕੀ ਨਾ ਕਾਲੀ ਲੰਮੀ ਰਾਤ।

ਦਿੰਦੇ ਹਵਾ ਓਹ, ਸਦਾ ਤੁਫ਼ਾਨਾਂ ਨੂੰ,

ਬੇੜੇ ਜਦ ਜਦ ਸਾਡੇ ਡੋਲਦੇ ਨੇ!

 

ਸਮਝੇ ਨੀ ਜਜ਼ਬਾਤਾਂ ਨੂੰ

ਛੱਡ ਗਏ ਵੇਖ ਹਲਾਤਾਂ ਨੂੰ

ਗੱਲ ਕਰਦੇ ਸੀ ਜੋ ਹੀਰਿਆਂ ਦੀ,

ਅੱਜ ਕੋਡੀਆਂ ਦੇ ਭਾਅ ਤੋਲਦੇ ਨੇ!

 

ਖੁਸ਼ੀਆਂ ਵੀ ਭੁੱਲ ਗਈਆਂ ਰਾਹ

ਪਿਆ ਜਦ ਗਮਾਂ ਨਾਲ ਵਾਹ।

ਦੁਆ ਮੰਗੀ ਸਦਾ ਜਿਸਨੇ ਸਾਡੀ ਬਰਬਾਦੀ ਦੀ!

ਅੱਜ ਕੋਲ਼ ਬੈਠੇ ਨਬਜ਼ ਟਟੋਲਦੇ ਨੇ!

 

ਦੂਜੇ ਦੀਆਂ ਖੁਸ਼ੀਆਂ ਮਾਰਦੇ ਰਹੇ,

ਪਰ ਦਿਲ ਅਪਣਾ ਓਹ ਠਾਰਦੇ ਰਹੇ!

ਦਿਲ ਦੁਖਾਇਆ ਤਾ ਉਮਰ,

ਅੱਜ ਖੁਸ਼ੀਆਂ ਕਿੱਥੋਂ ਟੋਹਲਦੇ ਨੇ!

Kuljeet kaur

 

ਕੁਲਜੀਤ ਕੌਰ ਪਟਿਆਲਾ

2 thoughts on “ਬੋਲਦੇ ਅੱਖਰ”

  1. ਗੌਰਵ ਧੀਮਾਨ ਜੀ। ਬਹੁਤ ਵਧੀਆ ਗੱਲ ਹੈ ਪੰਜਾਬੀ ਵਿੱਚ ਕਿਤਾਬਾਂ ਛਪੀਆਂ ਹਨ ਤੁਹਾਡੀਆਂ। ਵਧਾਈਆਂ ਜੀ ਬਹੁਤ ਬਹੁਤ।

    Reply

Leave a Comment