ਕਿਰਤੀ ਭਾਈ ਲਾਲੋ

Rate this post

 

ਕੱਕਾ ਕਿਰਤ ਕਰੋ ਦਾ ਪਾਠ ਪਕਾਇਆ ਭਾਈ ਲਾਲੋ ਨੇ,

ਤਾਹੀਂ ਗੁਰੂ ਨਾਨਕ ਨੇ

ਭਾਗ ਕੁੱਲੀ ਨੂੰ ਲਾਏ।

ਸ਼ਹਿਰ ਐਮਨਾਬਾਦ ਵਿੱਚ ਰਹਿੰਦੇ ਭਾਈ ਸਾਹਿਬ ਜੀ,

ਖਾ ਰੁੱਖੀ ਰੋਟੀ ਉਸ ਦੀ

ਆਸਣ ਥੱਲੇ ਆਣ ਵਿਛਾਏ।

ਉੱਧਰ ਮਲਕ ਭਾਗੋ ਦੀਆਂ ਛੱਡ,

ਰੇਸ਼ਮੀ ਚਾਦਰਾਂ ਨੂੰ,

ਇੱਧਰ ਬੈਠ ਕੁੱਲੀ ਵਿੱਚ ਸਤਿਗੁਰ ਹਰਿ ਗੁਣ ਗਾਏ।

ਅੱਜ ਉਸ ਕੁੱਲੀ ਨੂੰ ਦੁਨੀਆਂ ਸਾਰੀ ਪੂਜ ਦੀ,

ਜਿੱਥੇ ਉਪਦੇਸ਼ ਦਿੱਤਾ ਭਾਈ,

ਨਾ ਕੋਈ ਪਾਪ ਕਮਾਏ।

ਹੰਕਾਰ ਤੋੜੇ ਵੱਡੇ ਹੰਕਾਰੀਆਂ ਦੇ,

ਭਾਗੋ ਵਰਗੇ ਸੰਤ ਸੀ ਬਣਾਏ।

ਰੋਟੀ ਕਿਰਤ ਦੀ ਵਿੱਚ ਰਸ ਹਮੇਸ਼ਾ ਅੰਮ੍ਰਿਤ ਦਾ,

ਕਮਾਈ ਪਾਪ ਦੀ ਨਾ ਕੋਈ ਕਰਕੇ ਖਾਏ।

ਅੱਜ ਭਾਈ ਲਾਲੋ ਲਾਲੋ ਦੁਨੀਆਂ ਸਾਰੀ ਜਪਦੀ ਏ,

ਪੱਤੋ, ਉਸ ਦੀ ਕਿਰਤ ਅੱਗੇ ਹਰ ਕੋਈ ਸੀਸ ਨਿਵਾਏ।

 

IMG 20220915 WA0017

ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ

94658-21417

Leave a Comment