ਦਿਨ ਭਾਗਾ ਭਰਿਆ ਚੜ੍ਹਿਆ ਰਾਇ ਭੋਇ ਦੀ ਤਲਵੰਡੀ
ਧਰਤੀ ਤਲਵੰਡੀ ਦੀ ਇੱਕ ਰੱਬੀ ਰੂਹ ਨੇ ਆ ਮੱਲ੍ਹੀ
ਪਿਤਾ ਕਾਲੂ ਮਾਤਾ ਤ੍ਰਿਪਤਾ ਦੀ ਹੋਈ ਕੁੱਖ ਸਵੱਲੀ
ਰੱਬ ਰੂਪ ਦਾ ਧੀ ਘਰ ਪਟਵਾਰੀ ਦੇ ਜਨਮੀ
ਸਾਰੇ ਪਿੰਡ ਚਾਨਣ ਹੋਇਆ ਲੋਕੀ ਕਹਦੇ ਹੋਈ ਗੱਲ ਅਵੱਲੀ
ਸਾਰਾ ਪਿੰਡ ਪਟਵਾਰੀ ਘਰ ਆਇਆ ਦੇਣ ਵਧਾਈਆ
ਨਾਲੇ ਦੇਖਣ ਆਏ ਸੁੱਚੀ ਰੂਹ ਜੋ ਸੱਚੇ ਮਾਲਕ ਵਿੱਚ ਦੁਨੀਆ ਘਲੀ
ਮਾਪਿਆਂ ਨੇ ਨਾਮ ਰੱਖਿਆ ਨਾਨਕੀ ਧੀ ਦਾ
ਖੁਸ਼ੀਆ ਖੇੜਿਆ ਨੇ ਆ ਥਾਂ ਵੇਹੜੇ ਪਟਵਾਰੀ ਕਾਲੂ ਦੇ ਮੱਲ੍ਹੀ
ਹੱਸਦੀ ਖੇਡਦੀ ਵਿਹੜੇ ਭੱਜੀ ਫਿਰਦੀ
ਇੱਕ ਪਲ ਵੀ ਮਾਪੇ ਨਾ ਛੱਡਣ ਧੀ ਨੂੰ ਕੱਲੀ
ਦਿਨ ਭਾਗਾ ਭਰਿਆ ਚੜ੍ਹਿਆ ਰਾਇ ਭੋਇ ਦੀ ਤਲਵੰਡੀ
ਧਰਤੀ ਤਲਵੰਡੀ ਦੀ ਇੱਕ ਰੱਬੀ ਰੂਹ ਨੇ ਆ ਮੱਲ੍ਹੀ
ਧੀ ਨਾਨਕੀ ਥੋੜੀ ਵੱਡੀ ਹੋਈ ਮਨ ਦੇ ਵਿੱਚ ਗੱਲ ਵੀਰ ਦੀ ਚਲੀ
ਹੱਥ ਜੋੜ ਰੱਬ ਨੂੰ ਕਹਦੀ ਰੱਬਾ ਇੱਕ ਵੀਰ ਝੋਲੀ ਪਾਦੇ
ਮੈ ਧੀ ਆ ਮਾਪਿਆ ਦੀ ਕਲਮ ਕਲ੍ਹੀ
ਅਰਦਾਸ ਸੁਣ ਸੱਚੇ ਰੱਬ ਨੇ ਸੋਚਿਆ ਕਿਹੜੀ ਰੂਹ ਨੂੰ ਭੇਜਾ
ਫਿਰ ਰੱਬ ਨੇ ਆਪ ਰੂਪ ਧਾਰ ਵੀਰ ਦਾ
ਗੋਦੀ ਆ ਭੈਣ ਨਾਨਕੀ ਦੀ ਮੱਲ੍ਹੀ
ਮਾਪਿਆਂ ਦੇ ਨਾਲ ਮਿਲਕੇ ਨਾਮ ਰੱਖਿਆ ਨਾਨਕ ਵੀਰ ਦਾ
ਜਿਸ ਦੀ ਵਡਿਆਈ ਕੁੱਲ ਆਲਮ ਵਿੱਚ ਚੱਲੀ
ਦਿਨ ਭਾਗਾ ਭਰਿਆ ਚੜ੍ਹਿਆ ਰਾਇ ਭੋਇ ਦੀ ਤਲਵੰਡੀ
ਧਰਤੀ ਤਲਵੰਡੀ ਦੀ ਇੱਕ ਰੱਬੀ ਰੂਹ ਨੇ ਆ ਮੱਲ੍ਹੀ
ਬਚਪਨ ਜਵਾਨੀ ਵਿੱਚ ਬੁਢਾਪੇ ਸਾਰੀ ਉਮਰੇ ਸੇਵਾ ਕੀਤੀ ਵੀਰ ਦੀ
ਕਦੇ ਹੋਰ ਖ਼ੁਸ਼ੀ ਨਾ ਰੱਬ ਡਾਢੇ ਕੋਲੋ ਮੰਗੀ
ਜੇ ਕਿਤੇ ਪਿਤਾ ਝਿੜਕਦਾ ਵੀਰ ਨੂੰ ਹੋ ਮੂਹਰੇ ਖੜਦੀ ਮਲ੍ਹੋ ਮੱਲ੍ਹੀ
ਕਹਦੀ ਭੈਣ ਨਾਨਕੀ ਮੇਰਾ ਨਾਨਕ ਆਪ ਰੱਬ ਹੈ
ਬਾਬੁਲਾ ਮਾੜੇ ਬੋਲ ਨਾ ਬੋਲੀ
ਕੁੱਲ ਦੁਨੀਆ ਤਾਰਨੀ ਮੇਰੇ ਨਾਨਕ
ਜਿਹੜੀ ਹੋਈ ਫਿਰਦੀ ਵਹਿਮਾਂ ਭਰਮਾਂ ਕਰਮਾ ਕਾਂਡਾ ਵਿੱਚ ਝਲੀ
ਦਿਨ ਭਾਗਾ ਭਰਿਆ ਚੜ੍ਹਿਆ ਰਾਇ ਭੋਇ ਦੀ ਤਲਵੰਡੀ ਧਰਤੀ ਤਲਵੰਡੀ ਦੀ ਇੱਕ ਰੱਬੀ ਰੂਹ ਨੇ ਆ ਮੱਲ੍ਹੀ
ਜੱਦ ਸੁਲਤਾਨਪੁਰ ਵੇਈ ਦੇ ਵਿੱਚ ਨਾਨਕ ਵੜਿਆ
ਨਾ ਆਇਆ ਬਾਹਰ ਡੁੱਬ ਗਿਆ ਰੁੜ ਗਿਆ ਗੱਲ ਹਰ ਪਾਸੇ ਚੱਲੀ
ਸਾਰੇ ਕਹਦੇ ਨਾਨਕ ਡੁੱਬ ਗਿਆ ਪਰ
ਭੈਣ ਨਾਨਕੀ ਨਾ ਮੰਨੀ
ਕਹਦੀ ਭੈਣ ਨਾਨਕੀ ਨਾਨਕ ਕਿਵੇਂ ਡੁੱਬ ਜੂ
ਨਾਨਕ ਨੇ ਤਾਰਨੀ ਦੁਨੀਆ ਸਾਰੀ
ਇਹ ਜੋਤ ਤਾ ਧੁਰ ਦਰਗਾਹ ਤੋਂ ਚੱਲੀ
ਧੀ ਲਿਖਾ ਭੈਣ ਲਿਖਾ ਬੇਬੇ ਲਿਖਾ ਜੋਂ ਲਿਖਿਆ ਜੋਂ ਲਿਖਾਇਆ ਸੱਭ ਬਾਬੇ ਨਾਨਕ ਮੇਰੀ ਮੱਤ ਨੀ ਚੱਲੀ
ਸਿਰ ਝੁਕ ਜਾਂਦਾ ਸੰਧੂ ਦਾ ਵਿੱਚ ਚਰਨਾਂ ਬੇਬੇ ਨਾਨਕੀ ਮਲੋ ਮੱਲ੍ਹੀ
✍️ ਸੰਧੂ ਮੋਗੇ ਵਾਲਾ
9417202960