ਮੇਰੀ ਬੇਬੇ,ਮੇਰਾ ਬਾਪੂ,ਹੈ ਰੱਬ ਤੋਂ ਵੱਧਕੇ ਮੈਨੂੰ,
ਜਿਨ੍ਹਾਂ ਮੈਨੂੰ ਪਿਆਰ ਸੀ ਦਿੱਤਾ, ਹੱਦੋਂ ਵੱਧ ਕੇ ਮੈਨੂੰ।
=================
ਜਿਨ੍ਹਾਂ ਦੀ ਬਦੌਲਤ ਵੇਖੀਆ, ਮੈਂ ਸੋਹਣਾ ਏ ਸੰਸਾਰ,
ਏਹੀ ਕਰਜ਼ ਜ਼ਿੰਦਗੀ ਭਰ ਵੀ ਸਕਨਾਂ ਨਹੀਂ ਉਤਾਰ।
ਉਂਗਲੀ ਫੜ ਕੇ ਤੁਰਨਾ ਸਿਖਾਇਆ,
ਫੜਦੇ ਸੀ ਡਿੱਗਦੇ ਨੂੰ ਭੱਜ ਕੇ ਮੈਨੂੰ,
ਮੇਰੀ ਬੇਬੇ, ਮੇਰਾ ਬਾਪੂ ਹੈ ਰੱਬ ਤੋਂ ਵੱਧਕੇ ਮੈਨੂੰ।
=≠===============
ਉਨ੍ਹਾਂ ਨਿੱਕੀ ਨਿੱਕੀ ਮੇਰੀ,ਹਰ ਖੁਵਾਹਿਸ਼ ਕੀਤੀ ਪੂਰੀ,
ਨਾ ਹੀ ਝੀੜਕੀਆ,ਨਾ ਹੀ ਕੁੱਟੀਆ, ਕਦੇ ਨਾ ਹੀ ਕੱਢੀ ਘੂਰੀ।
ਸਕੂਨ ਬੜਾ ਹੀ ਮਿਲਦਾ ਸੀ,ਸਿੰਨੇ ਉਨ੍ਹਾਂ ਦੇ ਲੱਗ ਕੇ ਮੈਨੂੰ,
ਮੇਰੀ ਬੇਬੇ, ਮੇਰਾ ਬਾਪੂ, ਹੈ ਰੱਬ ਤੋਂ ਵੱਧਕੇ ਮੈਨੂੰ।
=================
ਉਮਰ ਲੰਮੇਰੀ ਕਰੀਂ ਮਲਿਕਾ, ਬਾਪੂ ਤੇ ਮੇਰੀ ਬੇਬੇ ਦੀ,
ਅੱਜ ਵੀ ਦਰਦ,ਉਨ੍ਹਾਂ ਨੂੰ ਹੁੰਦਾ ਸੱਟ ਵੱਜੇ ਜੇ ਠੇਡੇ ਦੀ।
ਬੱਚਾ ਸੱਤਾ ਸਿੰਘ ਭੰਗੁਵਾਂ ਦਾ ਉਹਨਾਂ ਲਈ,ਤਾ ਹੀ ਸਿੰਨੇ ਲਾਉਣ ਅੱਜ ਵੀ ਭਜ ਕੇ ਮੈਨੂੰ,
ਮੇਰੀ ਬੇਬੇ, ਮੇਰਾ ਬਾਪੂ, ਹੈ ਰੱਬ ਤੋਂ ਵੱਧਕੇ ਮੈਨੂੰ।