ਅਹਿਸਾਸ ਤੋਂ ਕੋਰੀ ਗ਼ਜ਼ਲ ਕਦ ਸ਼ਿੰਗਾਰ ਬਣਦੀ ਏ
ਮੁਹੱਬਤੀ ਰੰਗ ਵਿੱਚ ਰੰਗ ਕੇ, ਅਸਲ ਆਕਾਰ ਬਣਦੀ ਏ
ਕਿਸੇ ਦੀ ਸਾਦਗੀ ਘੁਲਦੀ, ਜਦੋਂ ਅੱਖਰਾਂ ਦੀ ਬਣਤਰ ਵਿੱਚ
ਉਦੋਂ ਜੋ ਗ਼ਜ਼ਲ ਉਪਜਦੀ, ਗ਼ਜ਼ਲ ਨਹੀਂ ਯਾਰ ਬਣਦੀ ਏ
ਕੋਈ ਇੱਕ ਬੋਲ ਪੁਗਾਉਣ ਲਈ,ਪਰਬਤ ਵੀ ਝੁਕਾ ਹੁੰਦੇ
ਜ਼ਿੰਦਗੀ ਤੁਰਦੀ,ਚਲਦੀ ਨਹੀਂ, ਪੂਰੀ ਰਫ਼ਤਾਰ ਬਣਦੀ ਏ
ਮੁਹੱਬਤ ਦੀ ਨਜ਼ਰ ਵਿਚ,ਹਰ ਕੋਈ ਪ੍ਰਵਾਨ ਨਹੀਂ ਚੜਦਾ
ਇਰਾਦਿਆਂ ਦੀ ਮਜ਼ਬੂਤੀ,ਸੱਚਾ ਕਿਰਦਾਰ ਬਣਦੀ ਏ
ਕਿਸੇ ਸੂਰੇ ਦੇ ਹੱਥ, ਤਲਵਾਰ ਦੀ ਥਾਂ, ਕਲ਼ਮ ਜਦ ਆਉਂਦੀ
ਉਦੋਂ ਇਹ ਵਾਰ ਕਰਦੀ ਏ, ਉਦੋਂ ਇਹ ਧਾਰ ਬਣਦੀ ਏ
ਸੁਖਜੀਵਨ ਕੌਰ ਮਾਨ