ਪਾਣੀ ਅਨਮੋਲ
ਪਾਣੀ ਨੂੰ ਸੰਕੋਚ ਕੇ ਵਰਤੋ,
ਪਾਣੀ ਤਾਂ ਅਨਮੋਲ ਹੈ।
ਇਸ ਕਰਕੇ ਹੀ ਜੀਵਨ ਸਾਡਾ,
ਜੇ ਪਾਣੀ ਸਾਡੇ ਕੋਲ ਹੈ।
ਹਵਾ ਤੇ ਪਾਣੀ ਦੋਵੇਂ ਚੀਜ਼ਾਂ,
ਸਾਡੇ ਲਈ ਜ਼ਰੂਰੀ ਏ।
ਲਾਪਰਵਾਹੀ ਅਸੀਂ ਕਿਉਂ ਕਰਦੇ,
ਕੀ ਸਾਡੀ ਮਜਬੂਰੀ ਏ।
ਮੁਫ਼ਤ ਦੇ ਵਿੱਚ ਮਿਲੀਆਂ ਚੀਜ਼ਾਂ,
ਕਦੇ ਨਾ ਖਿਲਵਾੜ ਕਰੋ।
ਕਾਦਰ ਦੇ ਵਿੱਚ ਕੁਦਰਤ ਵਸਦੀ,
ਉਸ ਦਾ ਸਤਿਕਾਰ ਕਰੋ।
ਉਨਾਂ ਵਰਤੋਂ ਜਿੰਨੀ ਜ਼ਰੂਰਤ,
ਬੇ ਅਰਥ ਕਦੇ ਗਵਾਓ ਨਾ।
ਨਲਕਾ ਟੂਟੀ ਬੰਦ ਕਰ ਦੇਵੋ,
ਖੁੱਲ੍ਹੇ ਛੱਡ ਕੇ ਜਾਓ ਨਾ।
ਸਭ ਦੇ ਹਿੱਸੇ ਪਾਣੀ ਆਇਆ,
ਕੀ ਪਸ਼ੂ ਪੰਛੀ ਰੁੱਖ ਤਾਂਈ।
ਉਹ ਜਿੱਥੋਂ ਪੀਂਦੇ ਉੱਥੇ ਨਹਾਉਂਦੇ,
ਜਾਣ ਨਾ ਦਿੰਦੇ ਬੂੰਦ ਅਜਾਈਂ।
ਪੱਤੋ, ਉਹਨਾਂ ਤੋਂ ਸਿੱਖੀਏ ਆਪਾਂ,
ਪਾਣੀ ਜੇ ਬਚਾਉਣਾ ਹੈ।
ਸਭ ਤੋਂ ਵੱਡੀ ਸੇਵਾ ਹੈ ਇਹ,
ਹਿੱਸਾ ਅਸਾਂ ਨੇ ਪਾਉਣਾ ਹੈ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
9465821417