ਅੱਜ ਕੱਲ ਕੁੜੀਆ ਨੇ

5/5 - (3 votes)

ਕੁੱੜੀਆਂ ਦੀ ਮੱਤ ਗਈ ਹੈ ਮਾਰੀ

ਭੁੱਲੀਆਂ ਲੈਂਣੀ ਸਿਰ ਉੱਤੇ ਫੁੱਲਕਾਰੀ

ਵਾਲ਼ਾ ਦੀ ਪੋਨੀ ਕਰਾਤੀ

ਅੱਜ ਕੱਲ੍ਹ ਕੁੜੀਆਂ ਨੇ

ਸੰਗ ਸ਼ਰਮ ਹੀ ਲਾਹਤੀ

ਅੱਜ ਕੱਲ੍ਹ ਕੁੜੀਆਂ ਨੇ।

 

ਪੰਜਾਬੀ ਸ਼ੂਟ ਵੇਖ ਕੇ ਨੱਕ ਚੜ੍ਹਵਣ

ਤੰਗ ਤੰਗ ਜਹਿਆਂ ਜ਼ੀਨਾਂ ਪਾਵਣ

ਮਾਂ ਬਾਪ ਦੀ ਗੱਲ ਕੋਈ ਨਾ ਸੁਣਦੀ

ਚਾਹੇ ਕਿੰਨਾ ਉਹ ਸਮਝਾਵਣ

ਇੱਕੀਵੀਂ ਸਦੀ ਹੈ ਚੱਲਦੀ ਹੁਣ

ਸਾਰੀ ਕਿਹਕੇ ਗੱਲ ਮੁਕਾਤੀ

ਅੱਜ ਕੱਲ੍ਹ ਕੁੜੀਆਂ ਨੇ——।

 

ਆਈਬਰੋ ਨਿੱਤ ਰੱਖਣ ਬਣਾ ਕੇ

ਬਿਊਟੀ ਪਾਰਲਰ ਵੜ ਜਾਣ ਜਾ ਕੇ

ਅਪਣੇ ਰੰਗ ਨੂੰ ਕਰਦੀਆਂ ਗੋਰਾ

ਮੂੰਹ ਦੇ ਉਤੇ ਬਲੀਚੀਗ ਕਰਾ ਕੇ

ਖ਼ੌਰੇ ਕਿਉਂ ਨਹੀਂ ਪਸੰਦ ਹੈਂ ਆਉਂਦੀ

ਜੋ ਹੈ ਰੱਬ ਨੇ ਸੂਰਤ ਬਣਾਤੀ

ਅੱਜ ਕੱਲ੍ਹ ਕੁੜੀਆਂ ਨੇ———।

 

ਫੈਸ਼ਨਾਂ ਦੇ ਵੱਲ ਧਿਆਨ ਏਨਾਂ ਦਾ

ਮਹਿੰਗਾ ਮਹਿੰਗਾ ਸਮਾਂਨ ਏਨਾਂ ਦਾ

ਪੜੀਆਂ ਲਿਖੀਆਂ ਹੋ ਕੇ ਵੀ

ਕਿਥੇ ਆ ਦੱਸੋਂ ਗਿਆਨ ਏਨਾਂ ਦਾ

ਹੁਣ ਭੰਗੁਵਾਂ ਵਾਲੇ ਸੱਤੇ ਵੇ

ਹੈ ਏਨਾਂ ਨੇ ਹੱਦ ਮੁਕਾਤੀ

ਅੱਜ ਕੱਲ੍ਹ ਕੁੜੀਆਂ ਨੇ

ਸੰਗ ਸ਼ਰਮ ਹੀ ਲਾਹਤੀ

ਅੱਜ ਕੱਲ੍ਹ ਕੁੜੀਆਂ ਨੇ।

Kaam

 

ਸੱਤਾ ਸਿੰਘ ਭੰਗੁਵਾ ਵਾਲਾ

Merejazbaat.in ਇਕ ਐਸੀ ਵੈੱਬਸਾਈਟ ਹੈ ਜਿਸ ਰਾਹੀਂ ਅਸੀ ਉਨ੍ਹਾਂ ਵੀਰਾ ਤੇ ਭੈਣਾਂ ਨੂੰ ਤੁਹਾਡੇ ਸਾਹਮਣੇ ਆਪਣੀਆ ਰਚਨਾਵਾਂ ਪੇਸ਼ ਕਰਨ ਦਾ ਮੌਕਾ ਦਿੰਦੇ ਹੈ ਜੋਂ ਲਿਖਣ ਦਾ ਸ਼ੌਕ ਰੱਖਦੇ ਹਾਂ। ਅਗਰ ਤੁਸੀ ਵੀ ਆਪਣੀ ਰਚਨਾ ਇਸ ਵੈੱਬਸਾਈਟ ਤੇ ਪ੍ਰਕਾਸ਼ਿਤ ਕਰਕੇ ਇਸ ਵੈੱਬਸਾਈਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਮੋਬਾਈਲ ਨੰਬਰ ਤੇ ਸਾਡੇ ਨਾਲ ਜਰੂਰ ਸੰਪਰਕ ਕਰੋ।

Sharing With Friends:

Leave a Comment