mera pyar ਮੇਰਾ ਪਿਆਰ

Rate this post

ਤੂੰ ਦੂਰ ਰਹਿ ਮੈ ਮਜਬੂਰ ਸਹੀ।
ਅੱਖੀਆਂ ਲਾਈਆਂ ਉਡੀਕ ਰਹੀ।
ਖ਼ੂਨ ਦੇ ਰਿਸ਼ਤੇ ਸ਼ੋਹਰਤ ਨਹੀਂ,
ਗੱਲ ਕਰਦੀ ਮੈ ਫਜੂਲ ਵਹੀ।
ਤੂੰ ਛੱਡਿਆ ਮੈ ਰੋਇਆ ਸੀ,
ਤੇਰੇ ਬਿਨ ਨਾ ਹੋਰ ਕੋਈ।

ਆਖਣ ਪਿਆਰ ਦੀ ਖੂਬ ਲੜੀ,
ਖੂਬਸੂਰਤ ਫੁੱਲ ਨਾ ਹੋਰ ਜੜ੍ਹੀ।
ਰੁੱਕ ਰੁੱਕ ਕੀਮਤ ਬਹੁਤ ਝੜ੍ਹੀ,
ਇਹਨਾਂ ਅੱਖੀਆਂ ਵਿੱਚੋ ਬੋਲ ਖੜ੍ਹੀ।
ਤੂੰ ਛੱਡਿਆ ਮੈ ਰੋਇਆ ਸੀ,
ਤੇਰੇ ਬਿਨ ਨਾ ਹੋਰ ਕੋਈ।

ਹੱਸ ਜਹੀ ਗੱਲ ਕਰੀ,
ਕੁਝ ਨਵਾਂ ਸਲੀਕਾ ਦੱਸ ਰਹੀ।
ਬਿਆਨ ਕਰ ਲਫ਼ਜ ਪੜ੍ਹ ਸਹੀ,
ਕੁਝ ਖਾਸ ਕਬੂਲ ਗੱਲ ਡਰੀ।
ਤੂੰ ਛੱਡਿਆ ਮੈ ਰੋਇਆ ਸੀ,
ਤੇਰੇ ਬਿਨ ਨਾ ਹੋਰ ਕੋਈ।

ਮੁਰੀਦ ਨਾ ਬਣ ਦਿੱਖ ਘੜ੍ਹੀ,
ਵਕ਼ਤ ਲੰਘਿਆ ਜਵਾਨੀ ਸੁੱਕ ਮਰੀ।
ਜਾਗ ਜਾਗ ਜਿੰਦਗੀ ਮੁੱਕ ਚਲੀ,
ਪਿਆਰ ਦੀ ਤਲਾਸ਼ ਗੌਰਵ ਨੂੰ ਭੁੱਲ ਜਹੀ।
ਤੂੰ ਛੱਡਿਆ ਮੈ ਰੋਇਆ ਸੀ,
ਤੇਰੇ ਬਿਨ ਨਾ ਹੋਰ ਕੋਈ।

Writer-Gaurav DhimAn ✍️

Leave a Comment