ਮੁੜ ਵਾਰੀ ਅੈ ਜਾਨ ਅਸੀ ਲੋਕੋ,
ਸਿੱਖ ਇਤਿਹਾਸ ਪੂਰਾ ਲਿਖ ਦਿਆਂਗੇ।
ਉਸ ਪਾਸੋਂ ਐਲਾਨ ਜੰਗ ਜਾਰੀ,
ਭੇਤ ਖੁੱਲ੍ਹ ਸਰਕਾਰੇ ਮਿੱਥ ਲਿਆਂਗੇ।
ਰੋਟੀ ਟੁੱਕ ਟੁੱਕ ਮਹਿੰਗੀ ਖਾਈ ਲੋਕੋ,
ਨਾ ਕੰਮ ਨਾ ਕਾਰ ਕੀ ਕਹਾਂਗੇ।
ਪਰਦੇਸੀ ਜਾ ਵੜ ਸਰਕਾਰ ਵਿਕ ਗਈ,
ਸਾਡੀ ਸੁਣਵਾਈ ਕਿਉ ਕਰਾਂਗੇ।
ਛੂਟ ਅਾ ਸਰਕਾਰੇ ਪੈਸਾ ਤੁਸੀ ਰਖ਼ਲੋ,
ਹੜ੍ਹ ਆਏ ਤੇ ਅਸੀ ਕਿੱਥੇ ਰਵਾਂਗੇ।
ਇੱਕ ਵੀ ਦਾਣਾ ਮੰਡੀ ਨਾ ਪਹੁੰਚਿਆ,
ਰੌਂਦਿਆ ਨੇ ਮਾਵਾਂ ਚੁੱਪ ਕਿੱਥੋਂ ਸਹਾਂਗੇ।
ਖੁਦ ਸਰਕਾਰੇ ਦਰਬਾਰੇ ਮੱਥਾ ਜਾ ਟੇਕਿਆ,
ਪੰਜਾਬੋ ਦਾ ਹਾਲ ਕੌਣ ਮਲਾਂਗੇ।
ਗੁਰ ਕਾ ਸੇਵਕ ਸਿੱਖ ਕੌਮ ਨਾ ਖਾਲੀ,
ਝੂਠੀ ਸਰਕਾਰੇ ਤੈਨੂੰ ਕਿਉਂ ਛੱਡਾਂਗੇ।
ਮੁੱਲ ਵਿਕਦਾ ਅੈ ਦਾਣਾ ਮੰਡੀ ਸੰਭਾਲ ਲੋਕੋ,
ਕੱਲ੍ਹ ਦੇ ਮਾੜੇ ਹਾਲਾਤ ਸੇਕਾਂਗੇ।
ਅੱਜ ਕੱਲ੍ਹ ਦੇ ਰੁੱਤਬੇ ਬਣਾ ਬੈਠੇ ਜੋ,
ਗੌਰਵ ਜੇ ਵਿਦਵਾਨਾਂ ਤੋਂ ਲਿਖਾ ਵੇਖਾਂਗੇ।
ਗੌਰਵ ਧੀਮਾਨ
ਚੰਡੀਗਡ਼੍ਹ ਜੀਰਕਪੁਰ
ਮੋ: 8194940393