ਮੈ ਗੌਰਵ ਧੀਮਾਨ ਬਰਤਾਨਵੀ ਪੰਜਾਬ ਦੇ ਜਿਲ੍ਹਾ ਮੋਹਾਲੀ ਦੇ ਪਿੰਡ ‘ ਡੇਰਾਬੱਸੀ’ ਦਾ ਰਹਿਣ ਵਾਲਾ ਹਾਂ। ਮੁੱਢਲੀ ਸਿੱਖਿਆ ‘ ਲੋਹਗੜ੍ਹ ‘ ਤੋਂ ਕੀਤੀ ਹੈ। ਉੱਥੇ ਹੀ ਮੈਂ ਆਪਣੀਆਂ ਬਾਰਾਂ ਜਮਾਤਾਂ ਪੂਰੀਆ ਕੀਤੀਆਂ ਹਨ। ਮੇਰਾ ਸ਼ੋਂਕ ਨਵੀਆਂ ਨਵੀਆਂ ਕਵਿਤਾਵਾਂ, ਕਹਾਣੀਆਂ,ਕਿੱਸੇ ਤੇ ਲੇਖ ਲਿਖਣਾ ਹੈ। ਇਸ ਦੇ ਨਾਲ ਨਾਲ ਮੈਨੂੰ ਸ਼ੋਂਕ ਹੈ ਕੁਦਰਤ ਨੂੰ ਪਿਆਰ ਕਰਨਾ ਤੇ ਖਿ਼ਆਲ ਰੱਖਣਾ । ਮੇਰੀਆ ਹੁਣ ਤੱਕ 2 ਕਿਤਾਬਾਂ ਵੀ ਛਪ ਚੁੱਕੀਆਂ ਹਨ ਜਿਸ ਵਿੱਚ ਮੇਰੀ ਪਹਿਲੀ ਕਿਤਾਬ ਕਾਵਿ ਸੰਗ੍ਰਹਿ ‘ ਸ਼ਬਦ ਸਾਂਝ ‘ ਹੈ ਜੋ ਕਿ ਕੁਝ ਲੇਖਕਾਂ ਨਾਲ ਸ਼ਾਮਿਲ ਹੈ। ਮੇਰੀ ਦੂਜੀ ਕਿਤਾਬ ਕਹਾਣੀ ਸੰਗ੍ਰਹਿ ‘ ਹਰ ਦਿਲ ਦੀ ਹੁੰਦੀ ਹੈ ਇੱਕ ਕਹਾਣੀ ‘ ਜੋ ਕਿ ਕੁਝ ਲੇਖਕਾਂ ਦੇ ਨਾਲ ਸ਼ਾਮਿਲ ਹੈ।