ਰੋਜ਼ ਵੇਖਦਾ ਸਾਂ
ਹੱਥ ਕਿਤਾਬੀ ਪੈੱਨ ਹੈ ਫੜ੍ਹਿਆ,
ਮੁੜ ਉੱਠ ਕੇ ਉਸ ਕੋਲ਼ ਜਾ ਖੜ੍ਹਿਆ।
ਦਰਦਾਂ ਦਾ ਮਨ ਮੈ ਵੀ ਪੜ੍ਹਿਆ,
ਇੱਕ ਦੋ ਪੈੱਨ ਵਿੱਕ ਗਿਆ ਵਾਂ ਅੜਿਆ।
ਅਗਾਂਹ ਵੱਧ ਭਿੱਖ ਮੰਗ ਰੋਜ਼ ਵੇਖਦਾ ਸਾਂ,
ਮਤਲਬ ਦਰਦ ਉਹ ਮਹਿਸੂਸ ਦਿਲੋਂ ਕਰਿਆ।
ਸਬਕ ਪਿਆਰ ਦੁਨੀਆ ਹੀ ਸਿਖਾਵੇ,
ਮਾਂ ਦਿਲ ਰੋਵੇ ਮੈਨੂੰ ਸਮਝ ਵੀ ਨਾ ਆਵੇ।
ਉਮਰੇ ਨਿੱਕੀ ਜਿੰਦ ਮਾਂ ਦੀ ਢਿੱਡੀ,
ਲਕੀਰਾਂ ਨਾ ਬਣੀਆਂ ਹੱਥ ਭਿੱਖ ਮੰਗ ਖਾਵੇ।
ਅਗਾਂਹ ਵੱਧ ਭਿੱਖ ਮੰਗ ਰੋਜ਼ ਵੇਖਦਾ ਸਾਂ,
ਮਤਲਬ ਦਰਦ ਉਹ ਮਹਿਸੂਸ ਦਿਲੋਂ ਕਰਿਆ।
ਮਾਂ ਦੀ ਮੰਮਤਾ ਸੀਨੇ ਮੈ ਲੱਗ ਰੋਂਦੀ,
ਖੁਦ ਹੱਥ ਤੰਗ ਰੱਬ ਦੀ ਰਜ਼ਾ ਵਿੱਚ ਹੁੰਦੀ।
ਬੜੀ ਫ਼ਿਕਰ ਚਿਹਰੇ ਦਿਖੇ ਬੇੱਬਸੀ,
ਦੋ ਵਕ਼ਤ ਦੀ ਰੋਟੀ ਮਾਂ ਰੱਬ ਬਣ ਖਵੋਂਦੀ।
ਅਗਾਂਹ ਵੱਧ ਭਿੱਖ ਮੰਗ ਰੋਜ਼ ਵੇਖਦਾ ਸਾਂ,
ਮਤਲਬ ਦਰਦ ਉਹ ਮਹਿਸੂਸ ਦਿਲੋਂ ਕਰਿਆ।
ਨੂਰ ਦਿਖੇ ਚਿਹਰੇ ਉੱਤੇ ਰੱਬ ਹੈ ਕੋਲ਼,
ਮਾਂ ਮੇਰੀ ਇੰਝ ਜਾਪੇ ਜਿਵੇਂ ਸੁਪਨੇ ਦੇ ਬੋਲ।
ਟੁੱਟ ਜਾਣਾ ਵੀ ਕਿੱਧਰੇ ਆਸਾਨ ਨਹੀਂ,
ਮਾਂ ਮੈ ਦੁੱਖ ਜੜ੍ਹ ਲਉਂ ਤੂੰ ਫ਼ਿਕਰ ਨਾ ਕਰ ਹੋਰ।
ਅਗਾਂਹ ਵੱਧ ਭਿੱਖ ਮੰਗ ਰੋਜ਼ ਵੇਖਦਾ ਸਾਂ,
ਮਤਲਬ ਦਰਦ ਉਹ ਮਹਿਸੂਸ ਦਿਲੋਂ ਕਰਿਆ।
ਹਿੰਮਤ ਕਰ ਮਾਂ ਨੇ ਅਗਾਂਹ ਪੈਰ ਵਧਾਇਆ,
ਭਿੱਖ ਮੰਗ ਗੁਜਾਰਾ ਪਿਛਾਂਹ ਮੁੜ ਨਾ ਚਾਹਿਆ।
ਬੜਾ ਦਰਦ ਮਹਿਸੂਸ ਰੱਖਿਆ ਦਿਲ ਤਾਈਂ,
ਧੀ ਮਾਂ ਗੂੜ੍ਹਾ ਰੰਗ ਵੇਖ ਗੌਰਵ ਤੋਂ ਲਿਖਾਇਆ।
ਅਗਾਂਹ ਵੱਧ ਭਿੱਖ ਮੰਗ ਰੋਜ਼ ਵੇਖਦਾ ਸਾਂ,
ਮਤਲਬ ਦਰਦ ਉਹ ਮਹਿਸੂਸ ਦਿਲੋਂ ਕਰਿਆ।
ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ