ਰਿਕਸ਼ਾ

5/5 - (1 vote)

ਰੋਪੜ ਜਿਲ੍ਹੇ ਦੇ ਬੇਲਾ ਚੌਕ ਦੀ ਗੱਲ ਹੈ।ਇੱਕ ਬਜੁਰਗ ਰਿਕਸ਼ਾ ਚਲਾਉਂਦਾ ਸੀ।ਇਹ ਗੱਲ ਕੁਝ ਨੌ ਮਹੀਨੇ ਹੀ ਪੁਰਾਣੀ ਹੈ।ਮੈ ਚੰਡੀਗੜ੍ਹ ਰਹਿੰਦਾ ਸੀ।ਮੈਨੂੰ ਗੱਡੀ ਦੀ ਕਾਗਜੀ ਕਾਰਵਾਈ ਲਈ ਰੋਪੜ ਆਣਾ ਸੀ।ਜਦੋਂ ਮੈ ਰੋਪੜ ਸ਼ਹਿਰ ਪਹੁੰਚਿਆ,ਤਾਂ ਮੇਰੀ ਨਜਰ ਇਕ ਬਜੁਰਗ ਤੇ ਪਈ ਸੀ।ਇਸ ਤੋ ਪਹਿਲਾਂ ਮੈ ਗੱਡੀ ਦੇ ਮਾਲਕ ਨੂੰ ਮਿਲਣਾ ਸੀ।ਮੈ ਮੋਬਾਈਲ  ਨੰਬਰ ਕੱਢਿਆ ਤੇ ਕਾਲ ਕੀਤੀ।ਗੱਡੀ ਦੇ ਮਾਲਕ ਨਾ ਗੱਲ ਹੋ ਚੁੱਕੀ ਸੀ।ਓਹਨਾ ਨੇ ਪੰਦਰਾਂ – ਵੀਹ ਮਿੰਟ ਰੁੱਕਣ ਲਈ ਕਿਹਾ ਸੀ।ਮੇਰੇ ਕੋਲ ਹੁਣ ਵਕਤ ਸੀ।ਮੈਨੂੰ ਗੱਲ ਕਰਨੀ ਸੀ ਬਜੁਰਗ ਨਾਲ।ਮੈ ਰਿਕਸ਼ੇ ਵਾਲਿਆ ਕੋਲ ਜਾ ਖੜਦਾ ਹਾਂ।ਉਹ ਮੈਨੂੰ ਪੁੱਛਦੇ ਤੁਸੀਂ ਜਾਣਾ ਕਿੱਥੇ ਹੈ।ਮੈ ਸਾਫ ਮਨਾਂ ਕਰ ਦਿੱਤਾ ਸੀ।ਬਜੁਰਗ ਹਾਲੇ ਵੀ ਇੱਕ ਪਾਸੇ ਤੇ ਹੀ ਬੈਠਾ ਸੀ।ਮੈਨੂੰ ਗੱਲ ਕਰਨੀ ਸੀ,ਫੇਰ ਮੈ ਸੋਚਿਆ ਕੁਝ ਨਵਾਂ ਤਰੀਕ਼ਾ ਵਰਤ ਕੇ ਓਹਨਾ ਨਾ ਗੱਲ ਕਰਾਂ।ਮੈ ਆਪਣਾ ਕਾਰਡ ਕਿਸੇ ਇੱਕ ਰਿਕਸ਼ੇ ਵਾਲੇ ਨੂੰ ਦਿਖਾਇਆ।ਰਿਕਸ਼ੇ ਵਾਲੇ ਮੇਰੇ ਕੋਲ ਆ ਖਲੋ ਗਏ।
ਮੈਤੋਂ ਹੁਣ ਸਵਾਲ ਪੁੱਛਦੇ ਸਨ।ਤੁਸੀਂ ਕੌਣ ਹੋ ਸਾਬ ਜੀ ਤੇ ਕਿੱਥੋਂ ਆਏ ਹੋ।ਮੈਂ ਓਹਨਾ ਨੂੰ ਆਖਿਆ ਕਿ ਮੇਰਾ ਮੋਹਾਲੀ ਆਫਿਸ ਹੈ।ਜੇ ਕਦੇ ਤੁਹਾਡੀ ਇੱਛਾ ਹੋਈ,ਗੱਡੀ ਲੈਣ ਦੀ ਤਾਂ ਮੇਰੇ ਨੰਬਰ ਤੇ ਮਿਸਕਾਲ ਕਰ ਦੇਣਾ।ਉਹ ਕਹਿੰਦੇ ਤੁਸੀਂ ਸਾਨੂੰ ਹੀ ਕਿਉ ਚੁਣਿਆ।ਸਾਡੀ ਔਕਾਤ ਨਹੀਂ ਗੱਡੀ ਲੈਣ ਦੀ। ਤੁਸੀਂ ਵੱਡੀ ਗੱਡੀ ਵਾਲੇ ਨਾ ਗੱਲ ਕਰ ਸਕਦੇ ਸੀ,ਜੋ ਸਾਮ੍ਹਣੇ ਹੀ ਖਲੋਤੇ ਸਨ।ਮੈ ਓਹਨਾ ਨੂੰ ਸਮਝਾਇਆ,ਕਿ ਤੁਸੀਂ ਸਾਰੀ ਉਮਰੇ ਰਿਕਸ਼ਾ ਚਲਾ ਗੁਜ਼ਾਰਾ ਕਰਨਾ ਹੈ।ਜਦੋਂ ਮੈ ਇਹ ਕਿਹਾ ਕਿ ਕਦੇ ਵੀ ਤੁਹਾਡੀ ਇੱਛਾ ਹੋਈ ਤਾਂ ਮਿਸਕਾਲ ਕਰ ਦੇਣਾ। ਇੱਕ ਗੱਲ ਖਾਸ ਜੇ ਵਾਕੇਹਿ ਗੱਡੀ ਲੈਣੀ ਤਾਂ ਹੁਣੇ ਦਸੋ,ਕਾਗਜੀ ਕਾਰਵਾਈ ਤੇ ਘਰ ਦੀ ਵੈਰੀਫਿਕਸ਼ਨ ਕਰਨ ਮਗਰੋਂ ਤੁਹਾਨੂੰ ਗੱਡੀ ਮੈ ਦਵਾਂਗਾ।ਜੇ ਪੈਸੇ ਦੀ ਗੱਲ ਹੈ ਤਾਂ ਕੋਈ ਗੱਲ ਨੀ ਉਂਦੀ ਕਿਸ਼ਤ ਬਣਾ ਦਿਆਂਗਾ,ਉਂਦੇ ਨਾਲ ਤੁਸੀਂ ਹੌਲੀ ਹੌਲੀ ਗੱਡੀ ਦੀ ਕਿਸ਼ਤ ਪੂਰੀ ਕਰ ਸਕਦੇ ਹੋ।ਸਿਰਫ ਕਾਗਜੀ ਕਾਰਵਾਈ ਦਾ ਹੋਣਾ ਜਰੂਰੀ ਹੈ।ਤੁਸੀਂ ਕਦੇ ਵੀ ਮਿਸਕਾਲ ਕਰੋ,ਮੈ ਹਾਜਰ ਹੋ ਜਾਵਾਂਗਾ ਤੁਹਾਡੇ ਕੋਲ।ਜਿੰਦਗੀ ਦੇ ਕੁਝ ਇਨਸਾਨ ਕਦੇ ਛੋਟੇ ਨਹੀਂ ਹੁੰਦੇ ਸਨ।ਮੇਰੀ ਗੱਲ ਯਾਦ ਰੱਖਣਾ।
ਮੇਰੀ ਗੱਲ ਕਾਫੀ ਰਿਕਸ਼ੇ ਵਾਲਿਆ ਨੂੰ ਚੰਗੀ ਲੱਗੀ।ਓਹਨਾ ਨੇ ਮੇਰਾ ਨੰਬਰ ਰੱਖ ਲਿਆ।ਮੇਕੋ ਵਕਤ ਸੀ ਥੋੜ੍ਹਾ ਹੋਰ,ਮੈਨੂੰ ਗੱਲ ਕਰਨੀ ਸੀ ਸਿਰਫ ਬਜੁਰਗ ਨਾਲ।ਓਹਨਾਂ ਦੀ ਗੱਲ ਖ਼ਤਮ ਹੁੰਦੇ ਹੀ,ਮੈ ਬਜੁਰਗ ਵੱਲ ਹੋ ਗਿਆ।ਬਜੁਰਗ ਨੂੰ ਸਤ ਸ਼੍ਰੀ ਅਕਾਲ ਬਲਾਈ ਮੈ।ਓਹਨਾ ਨੇ ਵੀ ਬਲਾਈ।ਫੇਰ ਮੈ ਹਾਲ ਚਾਲ ਪੁੱਛਿਆ,ਕਿਵੇਂ ਬਜੁਰਗੋ.. ਤੱਕੜੇ ਓ ਤੁਸੀ।ਬਜੁਰਗ ਮੁਸਕਰਾ ਕੇ ਬੋਲਿਆ।ਹਾਂਜੀ ਪੁੱਤਰ ਤੱਕੜੇ ਜੇ।ਬਜੁਰਗ ਦਾ ਪਹਿਲਾਂ ਸਵਾਲ ਇਹ ਸੀ,ਤੁਸੀਂ ਇਥੋਂ ਦੇ ਨਹੀਂ।ਕਿੱਥੋਂ ਦੇ ਰਹਿਣ ਵਾਲੇ ਤੁਸੀੰ।ਮੈ ਆਪਣਾ ਪਿਛੋਕੜ ਲੁਧਿਆਣਾ ਦੱਸਿਆ।ਉਹ ਬਹੁਤ ਖੁਸ਼ ਹੋਏ।ਉਹ ਮੈਨੂੰ ਕਹਿੰਦੇ ਸਨ ਤੁਹਾਡੀ ਉਮਰ ਤੇ ਘੱਟ ਲੱਗਦੀ।ਮੈ ਹਾਂਜੀ ਆਖਦੇ ਹੋਏ,ਇਹ ਕਿਹਾ.. ‘ ਜੀ ਹਾਂ ਤੁਹਾਡਾ ਅੰਦਾਜਾ ਬਿਲਕੁੱਲ ਸਹੀ ਹੈ,ਮੇਰੀ ਉਮਰ ਘੱਟ ਹੈ,ਮੈ ਹਾਲੇ ਇੱਕੀ ਸਾਲਾਂ ਦਾ ਹਾਂ।’ ਮੇਰੇ ਮਾਤਾ ਪਿਤਾ ਚੰਡੀਗੜ੍ਹ ਰਹਿੰਦੇ ਸਨ।ਮੇਰਾ ਆਪਣਾ ਘਰ ਹੈ ਤੇ ਮੇਰਾ ਜਨਮ ਇੱਥੇ ਹੀ ਹੋਇਆ ਹੈ।ਸੁੱਖ ਨਾ ਦੋ ਭਰਾ ਵੀ ਸਨ।ਉਹ ਬਹੁਤ ਖੁਸ਼ ਦਿਖੇ ਮੇਰੀ ਗੱਲ ਸੁਣ ਕੇ।ਮੈ ਮੌਕਾ ਵੇਖ ਦੇ ਹੀ ਇੱਕ ਸਵਾਲ ਕੀਤਾ।”ਬਜੁਰਗੋ ਉਮਰ ਤੁਹਾਡੀ ਵੱਧ ਏ ਅੱਜ ਵੀ ਤੁਸੀਂ ਰਿਕਸ਼ਾ ਚਲਾਉਂਦੇ ਹੋ,ਇੰਜ ਕਿਉਂ।ਘਰ ਵਿਚ ਪੁੱਤਰ ਵੀ ਹੋਣੇ ਤੁਹਾਡੇ।”
ਓਹਨਾ ਦਾ ਜਵਾਬ …ਪੁੱਤਰ ਗੱਲ ਪੁੱਤ ਹੋਣ ਦੀ ਨਹੀਂ ਗੱਲ ਗੋਡਿਆਂ ‘ਚ ਤੁਰਨ ਦਾ ਹੌਸਲਾ ਹੋਣਾ ਚਾਹੀਦਾ। ਜੇ ਲੱਤਾ ਗੋਢੇ ਤੁਰਨ ਦੇ ਕਾਬਿਲ ਹੋਣ ਤਾ ਜਵਾਨ ਪੁੱਤ ਦੀ ਵੀ ਕੀ ਲੋੜ।ਮੈ ਪੁੱਛਿਆ ਫੇਰ ਤੋਂ..ਹੋਇਆ ਕੀ ਹੈ ਬਜੁਰਗੋ।ਓਹਨਾ ਨੇ ਪੂਰੀ ਗੱਲ ਦੱਸੀ,ਮੇਰੇ ਦੋ ਪੁੱਤਰ ਸਨ।ਦੋਵਾਂ ਦੇ ਵਿਆਹ ਹੋ ਚੁੱਕੇ ਸਨ।ਓਹਨਾ ਦੇ ਜਵਾਕ ਵੀ ਸਨ।ਪਰ ਮੈ ਓਹਨਾ ਦਾ ਪਿਤਾ ਹੋਣ ਮਗਰੋਂ ਉਹ ਮੇਰੀ ਕਦਰ ਨਹੀਂ ਪਾਉਂਦੇ।ਮੈਨੂੰ ਅਫ਼ਸੋਸ ਇਸ ਗੱਲ ਦਾ ਹੈ,ਮੈ ਮਿਹਨਤ ਕਰ ਕੁਝ ਓਹਨਾ ਨੂੰ ਬਣਾਇਆ ਹੈ ਤੇ ਓਹਨਾ ਨੇ ਮੇਰੇ ਨਾਲ ਇਹ ਮੁੱਲ ਪਾਇਆ ਹੈ।ਉਹ ਮੈਨੂੰ ਰੋਟੀ ਤੱਕ ਨਹੀਂ ਪੁੱਛਦੇ।ਜਿੰਦਗੀ ਕੱਟ ਰਿਹਾ ਪੁੱਤਰ ਮੈ ਤਾਂ,ਬਜੁਰਗ ਰੋਣ ਲੱਗ ਪੈਂਦੇ ਸਨ।
ਰਿਕਸ਼ੇ ਤੇ ਪਾਣੀ ਦੀ ਬੋਤਲ ਹੁੰਦੀ ਹੈ।ਮੈ ਓਹਨਾ ਪਾਣੀ ਪੀਣ ਲਈ ਕਹਿੰਦਾ ਹਾਂ।ਓਹ ਪਾਣੀ ਪੀ ਲੈਂਦੇ ਨੇ। ਮੈ ਚੁੱਪ ਕਰਾਉਂਦੇ ਹੋਏ ਇਕੋ ਗੱਲ ਆਖਦਾ ਹਾਂ..”ਤਕਦੀਰ ਭੁੱਲੀ ਤਾਂ ਕਿ ਹੋਇਆ,ਜਿੰਦਗੀ ਤਾਂ ਕਾਫੀ ਏ। ਹਮਸਫ਼ਰ ਤਾਂ ਬਹੁਤ ਮਿਲ ਜਾਣਗੇ, ਫ਼ਰਕ ਸਿਰਫ਼ ਸਮਝ ‘ਚ ਬਾਕੀ ਏ।”ਬਜੁਰਗ ਨੂੰ ਮੇਰੀ ਗੱਲ ਬਹੁਤ ਚੰਗੀ ਲੱਗੀ।ਓਹ ਖੁਸ਼ ਸਨ ਮੇਰੀ ਇਹ ਗੱਲ ਸੁਣ ਕੇ।ਹੰਝੂ ਮੁੱਕ ਗਏ ਸਨ।ਗੱਲ ਸਿਰਫ ਫ਼ਰਕ ਤੇ ਸਮਝ ਦੀ ਸੀ। ਓਹਨਾਂ ਨੂੰ ਇੱਕ ਬੁਝਾਰਤ ਆਪਣੇ ਲਈ ਪਾਈ।”ਬਜੁਰਗੋ ਸਾਈਕਲ ਭਜਾਇਆ ਚਲਿਆ ਰੇੜ੍ਹਾ ਵੀ ਮਗਰੋਂ ਦੀ  ਰਿਕਸ਼ਾ ਆਇਆ,ਅੱਜ ਵੀ ਸਾਧਨ ਇਹੋ ਚਲਾਇਆ।” ਗੱਲ ਗੌਰ ਕਰਨ ਵਾਲੀ ਏ..ਜਵਾਬ ਮੈਨੂੰ ਮੇਰੀ ਚੁੱਪ ਤੋ ਬਾਅਦ ਮਿਲਿਆ।

|| ਵੱਲੋ-ਗੌਰਵ ਧੀਮਾਨ ||

 

 

 

Merejazbaat.in ਇਕ ਐਸੀ ਵੈੱਬਸਾਈਟ ਹੈ ਜਿਸ ਰਾਹੀਂ ਅਸੀ ਉਨ੍ਹਾਂ ਵੀਰਾ ਤੇ ਭੈਣਾਂ ਨੂੰ ਤੁਹਾਡੇ ਸਾਹਮਣੇ ਆਪਣੀਆ ਰਚਨਾਵਾਂ ਪੇਸ਼ ਕਰਨ ਦਾ ਮੌਕਾ ਦਿੰਦੇ ਹੈ ਜੋਂ ਲਿਖਣ ਦਾ ਸ਼ੌਕ ਰੱਖਦੇ ਹਾਂ। ਅਗਰ ਤੁਸੀ ਵੀ ਆਪਣੀ ਰਚਨਾ ਇਸ ਵੈੱਬਸਾਈਟ ਤੇ ਪ੍ਰਕਾਸ਼ਿਤ ਕਰਕੇ ਇਸ ਵੈੱਬਸਾਈਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਮੋਬਾਈਲ ਨੰਬਰ ਤੇ ਸਾਡੇ ਨਾਲ ਜਰੂਰ ਸੰਪਰਕ ਕਰੋ।

Sharing With Friends:

Leave a Comment