ਰਤਾ ਰੁੱਕ ਜਾਂਦਾ

5/5 - (1 vote)

ਹਰ ਕੋਈ ਜਿੰਦਗੀ ਕੁਝ ਇੰਝ ਬਿਤਾਉਂਦਾ ਹੈ ਜਿਵੇਂ ਵਕ਼ਤ ਨਾਲ ਜਿਊਂਦਾ ਹੈ। ਕਦੇ ਕਦਰ ਵੱਡੇ ਬਜੁਰਗਾਂ ਦੀ ਆਪ ਕੀਤੀ ਜਾਂਦੀ ਸੀ ਅੱਜ ਉਸਨੂੰ ਵੀ ਮਾਰ ਮਕਾਉਂਦਾ ਹੈ। ਵਿਕਾਊ ਹੋ ਗਈ ਜਮੀਨ ਲੱਖਾਂ ਦੀ,ਹਰ ਕੋਈ ਪੈਸਾ ਪੈਸਾ ਮੰਗ ਖਾਣਾ ਚਾਉਂਦਾ ਹੈ। ਕੁਝ ਵਿਤਕਰੇ ਨਹੀਂ ਸਾਂਭ ਸਕਦੇ ਅਸੀ ਕਿਉਂਕਿ ਜਿੰਦਗੀਂ ਬਥੇਰੀ ਅਾ ਪਰ ਕੋਈ ਪੁੱਛੇ ਕਿਹੜੀ ਅਾ,ਜਿੱਥੇ ਸਮਝ ਸਬ ਆਉਂਦੇ ਹੈ।

ਇੱਕ ਭਰਾ ਭੈਣ ਨੂੰ ਉਡੀਕਦਾ ਕਹਿੰਦਾ ਹੈ:-
” ਨਾ ਰੋਈ ਭੈਣ ਜੀਅ ਸਦਕੇ,ਤੇਰਾ ਚੇਤਾ ਇੱਕ ਪੱਲ ਯਾਦ ਆਉਂਦਾ ਹੈ,ਤੂੰ ਧੀ ਪਹਿਲਾਂ ਮਾਪਿਆ ਦੀ,ਤੇਰਾ ਵੀਰ ਹਜੇ ਵੀ ਜਿਊਂਦਾ ਹੈ।’

ਭੈਣ ਉਡੀਕਦੀ ਵੀਰਾਂ ਆਵੇ..ਹਰ ਕੰਢੇ ਪੈਰ ਨਾ ਲੱਗ ਜਾਵੇ ਤੇ ਆਖ ਕਹਿੰਦੀ ਹੈ :-
” ਲੱਥੀ ਨਹੀਂ ਮੈ ਇੱਜਤ,ਤੁਸਾਂ ਸਬਨਾ ਦੀ ਧੀ ਭੈਣ ਬਣੀ।
ਕਰਮਾਂ ਵਾਲੇ ਹੁੰਦੇ ਮਾਪੇ,ਜਿੱਥੇ ਵੀਰਾਂ ਜਿੰਦਗੀ ਆਣ ਖੜ੍ਹੀ।”
ਅਜੀਬ ਜਿਹਾ ਵਿਅੰਗ ਕੱਸਣ ਦੀ ਪਹਿਲੀ ਕੋਸ਼ਿਸ਼..ਕਵਿਤਾ ਦੇ ਨਾਲ ਭਰਪੂਰ ਅਨੰਦ ਮਾਣੋ :-

ਸਿਰ ਚੁੰਨੀ ਮੈ ਢੱਕ ਰੱਖੀ ਸਾਂ,
ਜਿੰਦਗੀ ਦੀ ਪੌੜੀ ਕਲਯੁਗੀ ਮਨਾਂ।
ਵੀਰਾਂ ਜਿੰਦ ਮੇਰਿਆ ਜਾਨ ਵੱਸਦੀ,
ਹੱਥ ਗੁੱਟ ਹਰ ਸਾਲ ਰੱਖੜੀ ਬਣਾਂ।
ਰਤਾ ਰੁੱਕ ਜਾਂਦਾ ਵੀਰਾਂ ਵੀਰਾਂ ਮੇਰਿਆ,
ਰਿਸ਼ਤਿਆਂ ਦੇ ਵਿੱਚ ਦੂਰ ਕਿਉ ਚਲਾਂ।

ਮਾਂ ਮੇਰੀਏ ਮੈ ਤੇਰੀ ਜਿੰਦਗੀ ਖਾਸ ਬਣੀ,
ਬਾਬਲ ਤੇਰੀ ਪੱਗ ਮੈ ਕਿਉ ਰੋਲਾਂ।
ਨਿੱਕੇ ਹੁੰਦਿਆਂ ਲਾਡ ਲਡਾਇਆ ਮਾਂ ਨੇ,
ਵੀਰਾਂ ਮੇਰੀ ਜਿੰਦਗੀ ਮੈ ਕਿਉਂ ਤੋਲਾਂ।
ਰਤਾ ਰੁੱਕ ਜਾਂਦਾ ਵੀਰਾਂ ਵੀਰਾਂ ਮੇਰਿਆ,
ਰਿਸ਼ਤਿਆਂ ਦੇ ਵਿੱਚ ਦੂਰ ਕਿਉ ਚਲਾਂ।

ਮੈ ਜੰਮੀ ਸਾਂ ਵੀਰਾਂ ਅਰਦਾਸ ਕਰ ਮਿਲਿਆ,
ਮਾਂ ਮੇਰੀ ਨੇ ਮੈਨੂੰ ਦੱਸਿਆ ਨਾ ਲਮ੍ਹਾ।
ਰੂਪ ਵੀਰ ਜਦ ਵੇਖਿਆ ਮੈ ਫੁੱਲੇ ਨਾ ਸਮਾਈ,
ਹਰ ਰਿਸ਼ਤਿਆਂ ਵਿੱਚ ਤੂੰ ਵੀਰ ਮੇਰਾ ਲੱਗਾ।
ਰਤਾ ਰੁੱਕ ਜਾਂਦਾ ਵੀਰਾਂ ਵੀਰਾਂ ਮੇਰਿਆ,
ਰਿਸ਼ਤਿਆਂ ਦੇ ਵਿੱਚ ਦੂਰ ਕਿਉ ਚਲਾਂ।

ਦੂਰ ਕਿਤੇ ਵੱਸ ਜਾਂਦਾ ਅਾ ਵੀਰਿਆ,
ਮੇਰੀ ਜਿੰਦਗੀ ਨੂੰ ਰੋਕ ਜਾਂਦਾ ਨਾ ਕੱਚਾ।
ਖਵਾਇਸ਼ ਰੱਬ ਰੂਪੀ ਮੈ ਵੀਰਾਂ ਲੇਖੇ ਪਾਇਆ,
ਹਰ ਜਨਮ ‘ ਚ ਸਾਥ ਦੇ ਜਾਂਦਾ ਨਾ ਪੱਕਾ।
ਰਤਾ ਰੁੱਕ ਜਾਂਦਾ ਵੀਰਾਂ ਵੀਰਾਂ ਮੇਰਿਆ,
ਰਿਸ਼ਤਿਆਂ ਦੇ ਵਿੱਚ ਦੂਰ ਕਿਉ ਚਲਾਂ।

ਅਹਿਮ ਲੇਖਾ ਲੇਖ ਰੱਬ ਨੇ ਸੀ ਰਚਿਆ,
ਤਾਂਘ ਰਿਸ਼ਤਿਆਂ ਦੇ ਵਿੱਚ ਦੁੱਖ ਸੁੱਖ ਸੀ ਮਲਾਂ।
ਜੱਗ ਨੂੰ ਵੇਖ ਕੋਈ ਵਿਸ਼ਵਾਸ਼ ਨਾ ਬਣਿਆ,
ਗੌਰਵ ਲਿੱਖ ਲੇਖ ਹਰ ਜਨਮ ਮੇਰੀ ਇੱਕੋ ਤਮੰਨਾ।
ਰਤਾ ਰੁੱਕ ਜਾਂਦਾ ਵੀਰਾਂ ਵੀਰਾਂ ਮੇਰਿਆ,
ਰਿਸ਼ਤਿਆਂ ਦੇ ਵਿੱਚ ਦੂਰ ਕਿਉ ਚਲਾਂ।

ਗੌਰਵ ਧੀਮਾਨ
ਜੀਰਕਪੁਰ ਚੰਡੀਗੜ੍ਹ

Read Also this-ਬਹਿਰੂਪੀ ਰੰਗ

Best Hosting offers  For Blog

Merejazbaat.in ਇਕ ਐਸੀ ਵੈੱਬਸਾਈਟ ਹੈ ਜਿਸ ਰਾਹੀਂ ਅਸੀ ਉਨ੍ਹਾਂ ਵੀਰਾ ਤੇ ਭੈਣਾਂ ਨੂੰ ਤੁਹਾਡੇ ਸਾਹਮਣੇ ਆਪਣੀਆ ਰਚਨਾਵਾਂ ਪੇਸ਼ ਕਰਨ ਦਾ ਮੌਕਾ ਦਿੰਦੇ ਹੈ ਜੋਂ ਲਿਖਣ ਦਾ ਸ਼ੌਕ ਰੱਖਦੇ ਹਾਂ। ਅਗਰ ਤੁਸੀ ਵੀ ਆਪਣੀ ਰਚਨਾ ਇਸ ਵੈੱਬਸਾਈਟ ਤੇ ਪ੍ਰਕਾਸ਼ਿਤ ਕਰਕੇ ਇਸ ਵੈੱਬਸਾਈਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਮੋਬਾਈਲ ਨੰਬਰ ਤੇ ਸਾਡੇ ਨਾਲ ਜਰੂਰ ਸੰਪਰਕ ਕਰੋ।

Sharing With Friends:

1 thought on “ਰਤਾ ਰੁੱਕ ਜਾਂਦਾ”

Leave a Comment