ਨਿਰਾਲੀ ਕੌਮ
ਵਿੱਚ ਸੀਨੇ ਦਰਦ ਵੇ ਉੱਠਿਆ,
ਹਾਕਮਾਂ ਨੇ ਲਹੂ ਵਹਿ ਸੁੱਟਿਆ।
ਨਿਸ਼ਾਨ ਮਿਟਾਵਣ ਗੁਰ ਸਿੱਖ ਆਪਣੇ,
ਗੁਰ ਗੋਬਿੰਦ ਸਿੰਘ ਚਾਰ ਲਾਲ ਨਾ ਝੁਕਿਆ।
ਸਾਹਮਣਿਓਂ ਦਿਸ਼ਾ ਸੀ ਨਿਰਾਲੀ,
ਸਿੱਖ ਕੌਮ ਦੇ ਨਾਮੀ ਗੁਰ ਗੋਬਿੰਦ ਨਾ ਲੁੱਕਿਆ।
ਖੁਦ ਧਰਤ ਵੇਖ ਮੈਦਾਨ ਏ ਜੰਗ,
ਵਿੱਚ ਸ਼ਹੀਦੀ ਅਜੀਤ ਤੇ ਜੁਝਾਰ ਨਾ ਮੁੱਕਿਆ।
ਬੜੀ ਹਕੂਮਤ ਖਾਂ ਅਨੰਦਪੁਰ ਜਾ ਪੁੱਜੀ,
ਛੋਟੇ ਸਾਹਿਬਜ਼ਾਦਿਆਂ ਤੋਂ ਗੁਰ ਕਾ ਰਾਹ ਵੇ ਪੁੱਛਿਆ।
ਸਿੱਖੀ ਸ਼ਿੱਦਤ ਬੜੀ ਰੀਝ ਨਾ ਸਿਮਟੀ,
ਗੁਰ ਕੇ ਰਾਖੇ ਫ਼ਤਿਹ ਤੇ ਜੋਰਾਵਰ ਨਾ ਰੁੱਕਿਆ।
ਸਿੱਖੀ ਸ਼ਿੱਦਤ ਜਿਊਂਦੀ ਅੈ,
ਜਿਊਂਦੀ ਨੂੰ ਨਾ ਕੋਈ ਮਾਰ ਸੁੱਟਿਆ।
ਤੂੰ ਹਾਕਮਾਂ ਵਿੱਚ ਚਿਣਵਾ ਭਾਵੇਂ ਕਰ ਦੁਆ,
ਵਾਹਿਗੁਰੂ ਜੀ ਦੇ ਭਾਣੇ ਨੂੰ ਨਾ ਕੋਈ ਸਾੜ ਚੁੱਕਿਆ।
ਗੁਰ ਗੋਬਿੰਦ ਜੀ ਦੇ ਮੁੱਖ ਰੂਪ ਦਾ ਪ੍ਰਕਾਸ਼,
ਚਾਰ ਸੱਜੀ ਖੱਬੀ ਬਾਂਹ ਦੇ ਹੌਸਲੇ ਖਾਂ ਨੂੰ ਅਾ ਚੁੱਬਿਆ।
ਦਿਲੋਂ ਆਵਾਜ਼ ਆਈ ਰੱਬ ਇੱਕ ਅੈ,
ਜਾਲਮਾਂ ਦੇ ਹਿਕ ਤੋਂ ਮਾਦੋ ਦਾਸ ਜੀ ਜਾ ਖੁੱਬਿਆ।
ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ