ਨਵੇਂ ਮੋੜ ਉੱਤੇ
ਤੁਰ ਪਏ ਜਿੰਦਗੀ ਦੇ ਨਵੇਂ ਮੋੜ ਉੱਤੇ,
ਉਸਨੂੰ ਬਿਨ ਦੇਖੇ ‘ ਤੇ ਲੱਗੇ ਨਾ ਪਾਈ ਰੌਣਕ।
ਕਮਜ਼ੋਰ ਨਾਮ ਦੇ ਹਿੱਸੇ ਬਣ ਮਿਟ ਗਏ,
ਕਿੱਸਾ ਦੱਸ ਕੇ ਇੰਝ ਨਾ ਵਖਾਈ ਸਰੋਵਰ।
ਹੱਥ ਮਹਿੰਦੀ ਮੈ ਨਾ ਸਮਝਿਆ ਉਸਨੂੰ,
ਮਾਂ ਖ਼ਾਤਰ ਹੱਥ ਛੱਡ ਨਾ ਨਿਭਾਈ ਬਰੋਬਰ।
ਰੂਹ ਕਤਲ ਕੀਤੀ ਪੀੜ੍ਹ ਨੂੰ ਤੂੰ ਦੇ ਕੇ,
ਇੱਕ ਕਰ ਵਿਸ਼ਵਾਸ਼ ਦੂਜੀ ਜਹਿਰ ਨਾ ਪਿਆਈ ਸੋਬਰ।
ਤੂੰ ਉਜਾੜੇ ਕਰ ਗਈ ਵਿੱਚ ਮਿੱਥ ਨਾ ਹੋਰ ਕੋਈ,
ਮੌਸਮ ਦੇ ਬਦਲੇ ਨੂੰ ਵੇਖ ਲਿਖਿਆ ਨਾ ਸਤਾਈ ਮਹੋਲਤ।
ਵਾਹ! ਤਕਦੀਰੇ ਬਦਲ ਗਈ ਵਿੱਚ ਹੰਝੂ ਸੁੱਕ ਕੇ,
ਵਕ਼ਤ ‘ ਤੇ ਪਬੰਦ ਹਰ ਹੰਝੂ ਦੀ ਵਜਾਹ ਨਾ ਲਖਾਈ ਤੋਹਮਤ।
ਇਸ਼ਕ ਦੀ ਮਿੱਠੀ ਲਫ਼ਜਾ ਫੜ੍ਹ ਸੁੱਟ ਗਈ,
ਵੇਖ ਆਸਮਾਨੋਂ ਨਾਲ ਖੜ੍ਹ ਮੈ ਨੇੜ੍ਹੇ ਹੋ ਨਾ ਖਾਈ ਦੌਲਤ।
ਦੁਖਿਆ ਦਿਲ ਰੂਹ ਤੋਂ ਮੈ ਚੁੱਪ ਨਹੀਂ ਸੀ,
ਪਿੱਛੇ ਮੁੜ ਨਾ ਉਸਨੇ ਇੱਕ ਝਲਕ ਨਾ ਪਾਈ ਨੌਬਤ।
ਛੱਡ ਦੁੱਖ ਨੇੜ੍ਹੇ ਨਾ ਪਾਈ ਮਹੋਬਤ,
ਅਜੀਬ ਬਣ ਕੇ ਕਦੇ ਨਾ ਦਿਖਾਈ ਸ਼ੋਹਰਤ।
ਵਿੱਚ ਜਿੰਦਗੀ ਦੇ ਦੁੱਖ ਕਦੇ ਹਜਾਰ ਮਿਲੇ ਸੀ,
ਕੱਚੇ ਰਾਵਾਂ ‘ ਤੇ ਫਿਰ ਨਾ ਆਈ ਗੌਰਵ।
ਗੌਰਵ ਧੀਮਾਨ
ਚੰਡੀਗੜ੍ਹ , ਜੀਰਕਪੁਰ