ਧੀ ਜੰਮ
ਅੱਥਰੂ ਪੂੰਝ ਮਾਂ ਸੀਨੇ ਲਾਇਆ,
ਜੰਮ ਗਈ ਮੈ ਤਾਂ ਕੋਈ ਨਾ ਆਇਆ।
ਮੈਨੂੰ ਸੀ ਡਰ ਕੁੱਖੋ ਮਾਰ ਮੁਕਾਵਣ,
ਹਿਰਦੇ ਮਾਂ ਦੇ ਰੱਬ ਦਾ ਰੂਪ ਪਾਇਆ।
ਪੁੱਤ ਜੰਮੇ ਨੂੰ ਰੁੱਤਬਾ ਉੱਚਾ ਕਹਿੰਦੇ,
ਧੀ ਜੰਮ ਹੋ ਘਰ ਅਫ਼ਸੋਸ ਦਿਖਾਇਆ।
ਟੁੱਟ ਜਾਂਦੇ ਰਿਸ਼ਤੇ ਮਾਂ ਦੁੱਖੀ ਹੋ ਗਈ,
ਹੱਥ ਫੜ੍ਹ ਮੈ ਮਾਂ ਨੂੰ ਖੂਬ ਸਮਝਾਇਆ।
ਸਾਥ ਨਿਭਾਵਣ ਦਾ ਵਾਅਦਾ ਕਰਦੇ,
ਤਨ ਮਨ ਤੋਂ ਦਿਲ ਨਾ ਦਿਲ ਲਾਇਆ।
ਪੁੱਤ ਨਾ ਹੋਵਣ ਧੀ ਕੁੱਖੋ ਪਲਦੀ,
ਸਬ ਦੀਖਿਆ ਮਾਂ ਦਰਜਾ ਘਟਾਇਆ।
ਮਿਟ ਗਏ ਨੇ ਰਿਸ਼ਤੇ ਪੁੱਤ ਕਹਾਵੇ,
ਜੋੜੇ ਸੁਪਨੇ ਹੁਣ ਜੁੜ੍ਹਨ ਤੋਂ ਗਵਾਇਆ।
ਸਫ਼ਰ ਅੈ ਜਿੰਦਗੀ ਉੱਠ ਦੱਸਾਂਗੀ,
ਸੇਵਾ ਸਿਮਰਨ ਜੁੜ ਧੀ ਦਾ ਛਾਇਆ।
ਇੱਜਤ ਢਾਹ ਨਾ ਦਵੇ ਰੁੱਤਬਾ ਬੋਲ਼ੇ,
ਪੁੱਤ ਜੰਮੀ ਧੀ ਨਾ ਹੋਵੇ ਸੱਸ ਰਵਾਇਆ।
ਫ਼ਿਕਰ ਛੱਡ ਰੱਬ ਦਾ ਰੂਪ ਖਲੋਵੇ,
ਵਾਹ! ਤਕਦੀਰੇ ਗੌਰਵ ਤੋਂ ਬੁਲਵਾਇਆ।
ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ