ਚਿੱਠੀ ਪੜ੍ਹ ਗੁਰਸੇਵਕ ਨੇ ਪਾਸੇ ਨੂੰ ਸੁੱਟ ਦਿੱਤੀ ਤੇ ਅਚਾਨਕ ਬਲਜੀਤ ਨੇ ਚੁੱਕ ਲਈ..ਖਮਾਣੋਂ ਵੱਸਦੀ ਗੁਰਸੇਵਕ ਦੀ ਭੈਣ ਵਿਆਹੀ ਹੋਈ ਸੀ। ਉਸਦਾ ਘਰ ਵਾਲਾ ਬਹੁਤ ਸ਼ਰਾਬ ਪੀਂਦਾ ਸੀ। ਜੋ ਤਕਲੀਫ਼ ਭੈਣ ਨੂੰ ਹੁੰਦੀ ਜਾਪਦੀ ਸੀ ਉਹ ਆਪਣੇ ਫ਼ੋਜੀ ਵੀਰ ਗੁਰਸੇਵਕ ਨੂੰ ਲਿੱਖ ਦੱਸ ਰਹੀ ਸੀ। ਬਲਜੀਤ ਨੇ ਉਹ ਚਿੱਠੀ ਮਿੰਟਾਂ ਸਕਿੰਟਾਂ ਵਿੱਚ ਪੜ੍ਹ ਲਈ ਤੇ ਇੱਕ ਪਾਸੇ ਖਲੋ ਕੇ ਰੋਣ ਲੱਗ ਪਿਆ।
ਚਿੱਠੀ ਵਿੱਚ ਜਿੰਦਗੀ ਬਿਆਨ ਕੀਤੀ ਹੋਈ ਸੀ। ਮਨਪ੍ਰੀਤ ਕੌਰ ਦੇ ਨਾਂ ਤੋਂ ਲਿਖੀ ਗਈ ਚਿੱਠੀ ਰੋ ਕੇ ਸਾਫ਼ ਸਾਫ਼ ਬਿਆਨ ਕਰ ਰਹੀ ਹੈ ਕਿ ਉਸਦੀ ਜਿੰਦਗੀ ਨਰਕ ਬਣ ਚੁੱਕੀ ਹੈ। ਵੀਰ ਉਸਦਾ ਜੰਗ ਦੇ ਮੈਦਾਨ ਵਿੱਚ ਲੜ੍ਹਦਾ ਹੋਇਆ ਇਹ ਉਮੀਦ ਕਰਦਾ ਹੈ ਕਿ ਇੱਕ ਦਿਨ ਮੈ ਵਾਪਸੀ ਜਰੂਰ ਮੁੜ ਕੇ ਜੀਜੇ ਨੂੰ ਸਬਕ ਸਿਖਾਵਾਂਗਾ। ਬਲਜੀਤ ਗੁਰਸੇਵਕ ਦਾ ਇੱਕ ਕਰੀਬੀ ਸਿਪਾਹੀ ਤੇ ਚੰਗਾ ਦੋਸਤ ਹੈ। ਗੁਰਸੇਵਕ ਦੀ ਚਿੱਠੀ ਨੂੰ ਵੇਖ ਪਾਸੇ ਸੁੱਟਣ ਮਗਰੋਂ ਹੀ ਬਲਜੀਤ ਨੇ ਚਿੱਠੀ ਫੜ੍ਹ ਲਈ ਤੇ ਪੜ੍ਹ ਕੇ ਵੇਖਣ ਦੀ ਕੋਸ਼ਿਸ਼ ਕੀਤੀ।
ਸਤਿ ਸ਼੍ਰੀ ਅਕਾਲ ਵੀਰ ਜੀ,ਤੁਹਾਡੀ ਪਿਆਰੀ ਭੈਣ ਮਨਪ੍ਰੀਤ। ਉਮੀਦ ਕਰਦੀ ਹਾਂ ਕਿ ਤੁਸੀ ਜੰਗ ਦੇ ਮੈਦਾਨ ਦੁਸ਼ਮਣਾਂ ਦੇ ਛੱਕੇ ਛੁਡਾਉਂਦੇ ਹੋਵੋਂਗੇ। ਮੈ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੀ ਹਾਂ ਕਿ ਤੁਹਾਨੂੰ ਮੇਰੀ ਵੀ ਉਮਰ ਲੱਗ ਜਾਵੇ। ਵੀਰ ਜੀ ਮੈ ਇੱਥੇ ਰਹਿ ਕੇ ਬਹੁਤ ਖੁਸ਼ ਹਾਂ ਕਿਉਂਕਿ ਮੈਨੂੰ ਇੱਥੇ ਉਹ ਖੁਸ਼ੀ ਬਿਲਕੁੱਲ ਨਹੀਂ ਮਿਲ ਰਹੀ ਜੋ ਮੈਨੂੰ ਤੁਹਾਡੇ ਕੋਲ਼ ਰਹਿ ਕੇ ਮਿਲ਼ਦੀ ਸੀ। ਵੀਰ ਜੀ ਮੈ ਹਮੇਸ਼ਾ ਦੀ ਤਰ੍ਹਾਂ ਰੋਂਦੀ ਨਹੀਂ ਜਿੱਥੇ ਮੈ ਕਦੇ ਵੀ ਨਹੀਂ ਰੋਇਆ ਕਰਦੀ ਸੀ। ਵੀਰ ਜੀ ਜਿੰਦਗੀ ਨੂੰ ਮੈ ਹੱਸ ਕੇ ਟਾਲਣਾ ਸਿੱਖ ਲਿਆ ਜਿੱਥੇ ਮੈ ਚੁੱਪ ਕਰ ਦੱਸਿਆ ਨਹੀਂ ਕਰਦੀ ਸੀ। ਵੀਰ ਜੀ ਦੁੱਖਾਂ ਦਾ ਪਹਾੜ ਸਿਰ ਉੱਤੇ ਰੱਖ ਮੈ ਤੁਰਨਾ ਮਿੱਥ ਲਿਆ ਜਿੱਥੇ ਮੈ ਘਰ ਤੋਂ ਕਦੇ ਬਾਹਰ ਵੀ ਨਹੀਂ ਨਿਕਲਿਆ ਕਰਦੀ ਸੀ। ਰੋਂਦੀ ਹੋਈ ਨੇ ਇਹ ਸ਼ਬਦ ਬੜੇ ਭਾਵੁਕ ਢੰਗ ਨਾਲ ਬਿਆਨ ਕੀਤੇ ਸੀ ਜੋ ਕਿ ਅੱਖਾਂ ਦੇ ਨੀਰ ਨੂੰ ਰੁੱਕਣ ਨਹੀਂ ਦੇ ਰਹੇ ਸੀ।
ਗੁਰਸੇਵਕ ਕਿਸ ਗੱਲ ਤੋਂ ਰੌਂਦਾ ਹੈ ਇਹ ਸਬ ਅੱਗੇ ਲਿਖਿਆ ਹੈ। ਇਸ ਬਾਰੇ ਵੀ ਪੂਰੇ ਵਿਸਥਾਰਪੂਰਵਕ ਨਾਲ ਲਿਖਿਆ ਹੈ। ਵੀਰ ਜੀ ਮੈਨੂੰ ਮਾਫ਼ ਕਰ ਦੇਣਾ ਮੈ ਹੁਣ ਜੀਅ ਨਹੀਂ ਸਕਦੀ ਮੇਰਾ ਫ਼ੈਸਲਾ ਹੁਣ ਕੋਈ ਵੀ ਨਹੀਂ ਬਦਲ ਸਕਦਾ। ਮੈ ਜਿੰਦਗੀ ਨੂੰ ਹੱਥ ਜੋੜ ਕੇ ਵੀ ਦੇਖ ਲਿਆ। ਤੁਹਾਡੇ ਕੋਲ਼ ਸਮਾਂ ਨਹੀਂ ਹੈ ਤੇ ਮੇਰੇ ਕੋਲ਼ ਉਡੀਕ। ਮੈ ਹੁਣ ਕੀ ਕਰਾਂ ਮੇਰਾ ਸਬ ਕੁਝ ਤਾਂ ਉਜਾੜ ਹੋ ਗਿਆ। ਨਿੱਕੇ ਹੁੰਦੇ ਨੂੰ ਮਾਂ ਦਾ ਵਿਛੋੜਾ ਸਹਿਣਾ ਪਹਿ ਗਿਆ। ਹੌਲੀ ਹੌਲੀ ਬਾਪੂ ਜੀ ਤੋਂ ਵੀ ਵਿਛੋਡ਼ਾ ਸਹਿਣਾ ਪਹਿ ਗਿਆ । ਮੇਰਾ ਤਾਂ ਵੀਰ ਜੀ ਦੁਨੀਆ ਵਿੱਚ ਸਿਰਫ਼ ਇੱਕੋ ਇੱਕ ਸਹਾਰਾ ਤੁਸੀ ਸੀ। ਤੁਹਾਡੇ ਬਿਨ ਤਾਂ ਮੇਰੀ ਜਿੰਦਗੀ ਅਧੂਰੀ ਹੀ ਹੈ। ਤੁਸੀ ਮੇਰਾ ਬਹੁਤ ਖਿਆਲ ਰੱਖਿਆ।
ਜਦੋਂ ਮੈ ਰੋਇਆ ਕਰਦੀ ਸੀ ਤਾਂ ਤੁਸੀ ਮੈਨੂੰ ਖਾਣ ਨੂੰ ਚੀਜ਼ ਦਿੰਦੇ ਸੀ ਜਿਸ ਕਰਕੇ ਮੈ ਖੁਸ਼ ਹੋ ਜਾਇਆ ਕਰਦੀ ਸੀ। ਵੀਰ ਜੀ ਮੈਨੂੰ ਯਾਦ ਹੈ ਜਦੋਂ ਮੇਰੇ ਉੱਤੇ ਕਿਸੇ ਅਣਜਾਣ ਮੁੰਡੇ ਦੀ ਅੱਖ ਹੁੰਦੀ ਤਾਂ ਤੁਸੀ ਉਸਦੀ ਹਾਲਤ ਖਰਾਬ ਕਰ ਦਿੰਦੇ ਸੀ। ਜੋ ਪਿਆਰ ਤੁਸੀ ਮੈਨੂੰ ਹਰ ਵਕ਼ਤ ਦਿੱਤਾ ਉਹ ਮੈ ਕਦੇ ਵੀ ਨਹੀਂ ਭੁਲਾ ਸਕਦੀ। ਚਾਚਾ ਜੀ ਦੇ ਲੱਭੇ ਰਿਸ਼ਤੇ ਨਾਲ ਸਾਡਾ ਦੋਵਾਂ ਦਾ ਰਿਸ਼ਤਾ ਇੱਕ ਉਡੀਕ ਬਣ ਕੇ ਰਹਿ ਗਿਆ। ਥੋੜ੍ਹੇ ਵਕ਼ਤ ਨੇ ਤੁਹਾਨੂੰ ਫੌਜ਼ ਭਰਤੀ ਕਰਵਾ ਦਿੱਤਾ। ਅੱਜ ਪੂਰੇ ਦੋ ਸਾਲ ਹੋ ਗਏ ਵੀਰ ਜੀ ਮੈਨੂੰ ਮਿਲਣ ਦਾ ਫ਼ੈਸਲਾ ਤੁਸੀ ਇੱਕ ਵਾਰ ਨਾ ਕਰ ਪਾਏ।
ਰੋਜ਼ ਇੱਕ ਇੱਕ ਅੱਥਰੂ ਗਿਣ ਲੈਂਦੀ ਤੇ ਤੁਹਾਡੀ ਉਡੀਕ ਕਰਦੀ ਰਹਿੰਦੀ ਸਾਂ। ਵੀਰ ਜੀ ਮੇਰੀ ਜਿੰਦਗੀ ਨਰਕ ਜਾਪਦੀ ਹੈ। ਮੇਰਾ ਸਾਹ ਲੈਣਾ ਬਹੁਤ ਔਖਾ ਹੋਇਆ ਹੈ। ਰੋਜ਼ ਕਰਤਾਰ ਸਿਉਂ ਸ਼ਰਾਬ ਪੀ ਕੇ ਆ ਜਾਂਦਾ ਹੈ ਤੇ ਮੈਨੂੰ ਮਾਰਦਾ ਕੁੱਟਦਾ ਹੈ। ਇੱਕ ਹੀ ਧੀ ਹੈ ਜਿਸ ਕਰਕੇ ਜਿਊਂਦੀ ਹਾਂ। ਤੁਹਾਡੀ ਲਾਡੋ ਪ੍ਰਨੀਤ ਇਹ ਕਹਿ ਯਾਦ ਕਰਦੀ ਹੈ ਕਿ ‘ ਮਾਮਾ ਜੀ ਇੱਕ ਦਿਨ ਆਵਣਗੇ ਮਾਂ ਤੇ ਬਹੁਤ ਸਾਰੇ ਖਿਡੌਣੇ ਲਿਆਉਣਗੇ। ਮਾਂ ਮਾਮਾ ਜੀ ਜਰੂਰ ਆਵਣਗੇ।’ ਮੈ ਵੀ ਪ੍ਰਨੀਤ ਨੂੰ ਦਿਲਾਸਾ ਦੇ ਆਖ ਦਿੰਦੀ ਸਾਂ ਕਿ ਤੇਰੇ ਮਾਮਾ ਜੀ ਜਲਦੀ ਹੀ ਆਉਣਗੇ।
ਬਲਜੀਤ ਦੇ ਅੱਖਾਂ ਦੀ ਨਮੀ ਭਰ ਆਈ। ਬਲਜੀਤ ਕੁਝ ਸਕਿੰਟ ਲਈ ਗੁਰਸੇਵਕ ਵੱਲ ਵੇਖਦਾ। ਹੁਣ ਬਲਜੀਤ ਨੇ ਚਿੱਠੀ ਦਾ ਦੂਜਾ ਪਾਸਾ ਪੜ੍ਹਨ ਦੀ ਕੋਸ਼ਿਸ਼ ਕੀਤੀ। ਵੀਰ ਜੀ ਲੋਕਾਂ ਦੇ ਤਾਹਨੇ ਮਿਹਣੇ ਸੁਣਨ ਨੂੰ ਮਿਲਦੇ ਸਾਂ। ਕਰਤਾਰ ਸਿਉਂ ਨੇ ਬਹੁਤ ਜਿਆਦਾ ਉਧਾਰੀ ਲਈ ਹੈ,ਜਿਸ ਕਰਕੇ ਮੈਨੂੰ ਸੁਣਨਾ ਪਹਿ ਰਿਹਾ ਹੈ। ਅੱਜ ਮਾਤਾ ਪਿਤਾ ਜਿਊਂਦੇ ਹੁੰਦੇ ਤਾਂ ਮੈ ਉਹਨਾਂ ਕੋਲ਼ ਵਾਪਿਸ ਘਰ ਆ ਜਾਂਦੀ ਪਰ ਇੱਥੇ ਤਾਂ ਆਪਣਾ ਘਰ ਹੋਣ ਦੇ ਬਾਵਜੂਦ ਵੀ ਨਹੀਂ ਜਾ ਸਕਦੀ। ਤੁਹਾਡੇ ਜਾਣ ਮਗਰੋਂ ਮਾਮਾ ਜੀ ਨੇ ਵੀ ਹਵੇਲੀ ਉੱਤੇ ਕਬਜ਼ਾ ਕਰ ਲਿਆ ਹੈ। ਉਹ ਉਸ ਹਵੇਲੀ ਦਾ ਰਾਜਾ ਬਣ ਕੇ ਰਹਿਣ ਲੱਗ ਪਿਆ ਹੈ।
ਵੀਰ ਜੀ ਵਕ਼ਤ ਦੀ ਸੂਈ ਤੇਜ਼ੀ ਨਾਲ ਘੁੰਮ ਰਹੀ ਹੈ। ਮੈਨੂੰ ਮੇਰੀ ਮੌਤ ਆਵਾਜ਼ ਮਾਰਦੀ ਹੋਈ ਆਖਦੀ ਹੈ, ‘ ਮੇਰੇ ਕੋਲ਼ ਚਲੀ ਆ..ਤੇਰਾ ਇੱਥੇ ਕੋਈ ਸਹਾਰਾ ਨਹੀਂ।’ ਅਚਾਨਕ ਮੇਰੀ ਚਿੱਕ ਨਿਕਲਦੀ ਹੈ ਤੇ ਵੀਰਾਂ ਕਹਿ ਤੁਹਾਡੇ ਕੋਲ਼ ਹੋਵਣ ਦਾ ਅਹਿਸਾਸ ਹੁੰਦਾ ਹੈ। ਜਿਸ ਕਰਕੇ ਮੈ ਖੁਦਖੁਸ਼ੀ ਕਰਨ ਤੋਂ ਰੁੱਕ ਜਾਂਦੀ ਸਾਂ। ਜਿੰਦਗੀ ਨੂੰ ਹੱਥ ਬੰਨ੍ਹੇ ਦਾ ਹਸਾ ਆਉਂਦਾ ਹੈ। ਮਾਮਾ ਜੀ ਨੇ ਮੇਰੀ ਜਿੰਦਗੀ ਨੂੰ ਨਰਕ ਹਵਾਲੇ ਕੀਤਾ। ਉਹਨਾਂ ਦੀ ਬਦੌਲਤ ਅੱਜ ਮੈ ਘੁੱਟ ਘੁੱਟ ਮਰ ਰਹੀ ਸਾਂ। ਵੀਰ ਜੀ ਤੁਸੀ ਜਲਦੀ ਤੋਂ ਜਲਦੀ ਮੁੜ ਆਵੋ। ਮੈ ਤੇ ਪ੍ਰਨੀਤ ਹੋਰ ਉਡੀਕ ਨਹੀਂ ਕਰ ਸਕਦੇ।
ਵੀਰ ਜੀ ਕਰਤਾਰ ਦੇ ਆਉਣ ਦਾ ਸਮਾਂ ਦੇਰ ਰਾਤ ਦਾ ਹੁੰਦਾ ਹੈ। ਕਈ ਵਾਰ ਉਸਦੇ ਦੋਸਤ ਕੁੰਡਾ ਜੋਰ ਜੋਰ ਖੜਕਾਉਂਦੇ ਹਨ। ਮੈਤੋਂ ਕੁਝ ਬੋਲਿਆ ਨਹੀਂ ਜਾ ਰਿਹਾ। ਮੈ ਪ੍ਰਨੀਤ ਨੂੰ ਬਾਹਰ ਨਹੀਂ ਨਿਕਲਣ ਦਿੰਦੀ। ਉਸਦੀ ਵੀ ਜਿੰਦਗੀ ਮੇਰੇ ਵਾਂਗ ਨਰਕ ਬਣ ਰਹੀ ਹੈ। ਇਸ ਵਾਰ ਵੀਰ ਜੀ ਦੇਰੀ ਨਾ ਕਰਨਾ ਤੇ ਆਪਣੀ ਪਿਆਰੀ ਭੈਣ ਮਨਪ੍ਰੀਤ ਦਾ ਖਿ਼ਆਲ ਰੱਖਣਾ। ਇਹ ਖ਼ਤ ਮੇਰੀ ਜਿੰਦਗੀ ਦਾ ਰੂਪ ਹੈ ਜਿਸ ਵਿੱਚ ਮੈਨੂੰ ਮੇਰੇ ਵੀਰ ਜੀ ਦੀ ਉਡੀਕ ਹੈ। ਤੁਹਾਡੀ ਪਿਆਰੀ ਭੈਣ ਮਨਪ੍ਰੀਤ।
ਬਲਜੀਤ ਦਾ ਚਿਹਰਾ ਮੁਰਝਾ ਉੱਠਿਆ। ਬਲਜੀਤ ਇਸ ਗੱਲ ਨੂੰ ਦਿਲ ਉੱਤੇ ਲਗਾ ਬੈਠਾ। ਗੁਰਸੇਵਕ ਨੂੰ ਖੜ੍ਹਾ ਕਰ ਘੁੱਟ ਕੇ ਜੱਫ਼ੀ ਪਾਈ। ਬਲਜੀਤ ਜਜਬਾਤੀ ਹੋ ਆਖਦਾ ਹੈ ,’ ਕਰਤਾਰੇ ਨੇ ਜੋ ਵੀ ਮੇਰੀ ਭੈਣ ਨਾਲ ਕੀਤਾ ਹੈ ਉਸਦਾ ਬਦਲਾ ਮੈ ਜਰੂਰ ਲਵਾਂਗਾ। ਗੁਰਸੇਵਕ ਭਰਾ ਜੀ ਤੁਸੀ ਚਿੰਤਾ ਨਾ ਕਰੋ..ਮੇਰੀ ਦੋ ਦਿਨ ਬਾਅਦ ਛੁੱਟੀ ਹੈ। ਮੈ ਭੈਣ ਮਨਪ੍ਰੀਤ ਕੋਲ਼ ਜਾਵਾਂਗਾ। ‘ ਗੁਰਸੇਵਕ ਗੁੱਸੇ ਵਿੱਚ ਲਾਲ ਸੀ ਤੇ ਉੱਚੀ ਦੇ ਹੋ ਬੋਲਿਆ ,’ ਨਹੀਂ! ਬਲਜੀਤ ਸਿਉਂ..ਮੈ ਹੁਣ ਪੰਜਾਬ ਲਈ ਵਾਪਸੀ ਹੋ ਰਿਹਾ ਹਾਂ। ਮੇਰੀ ਵੀ ਦੋ ਦਿਨ ਬਾਅਦ ਛੁੱਟੀ ਹੈ। ਮੈਨੂੰ ਵੀ ਛੁੱਟੀ ਮਿਲ ਗਈ ਹੈ। ਮੈ ਕੁਝ ਦਿਨ ਪਹਿਲਾਂ ਅਰਜੀ ਲਿੱਖ ਚੁੱਕਾ ਸੀ ਤੇ ਹੁਣ ਮੇਰਾ ਮਕਸਦ ਹੈ ਆਪਣੀ ਪਿਆਰੀ ਭੈਣ ਨੂੰ ਇਨਸਾਫ਼ ਦਿਵਾਉਣਾ।’ ਗੁਰਸੇਵਕ ਭਰਾ ਜੀ ਮੈ ਵੀ ਨਾਲ ਚਲਾਂਗਾ। ਬਲਜੀਤ ਨੇ ਚਿੱਠੀ ਦਾ ਜਵਾਬ ਦੇਣ ਲਈ ਨਾਲ ਚੱਲਣ ਦਾ ਫ਼ੈਸਲਾ ਕੀਤਾ।
ਕਰਤਾਰ ਸਿੰਘ ਨੇ ਤਾਂ ਆਪਣੀ ਮੌਤ ਨੂੰ ਆਵਾਜ਼ ਆਪ ਮਾਰ ਲਈ ਜਿਸ ਕਰਕੇ ਮਨਪ੍ਰੀਤ ਦੇ ਦੋ ਭਰਾ ਪੰਜਾਬ ਵਾਪਸੀ ਦੋ ਦਿਨ ਬਾਅਦ ਆ ਰਹੇ ਹਨ। ਹੁਣ ਮਨਪ੍ਰੀਤ ਨੂੰ ਰੋਣਾ ਨਹੀਂ ਪਵੇਗਾ।
ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016